Wednesday, October 21, 2026
Home Chandigarh ਚੰਡੀਗੜ੍ਹ ਪੁਲਿਸ ਵੱਲੋਂ ਵਿਦਿਆਰਥੀਆਂ ਤੇ ਲਾਠੀਚਾਰਜ, ਕਈ ਵਿਦਿਆਰਥੀ ਹਿਰਾਸਤ ‘ਚ ਲਏ

ਚੰਡੀਗੜ੍ਹ ਪੁਲਿਸ ਵੱਲੋਂ ਵਿਦਿਆਰਥੀਆਂ ਤੇ ਲਾਠੀਚਾਰਜ, ਕਈ ਵਿਦਿਆਰਥੀ ਹਿਰਾਸਤ ‘ਚ ਲਏ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਯੂਨੀਵਰਸਿਟੀ ਵਿੱਚ ਆਰਐਸਐਸ (RSS) ਦੇ ਬੁਲਾਰਿਆਂ ਨੂੰ ਬੁਲਾ ਕੇ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਆਰਐਸਐਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਸ਼ਾਂਤਾ ਕੁਮਾਰੀ ਅਤੇ ਦੁਰਗਾ ਵਾਹਿਨੀ ਦੀ ਸੰਸਥਾਪਕ ਸਾਧਵੀ ਰਿਤੰਭਰਾ ਨੂੰ ਬੁਲਾਇਆ ਗਿਆ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਸਾਧਵੀ ਰਿਤੰਭਰਾ ਦਾ ਇਤਿਹਾਸ ਲੋਕਾਂ ਵਿੱਚ ਫਿਰਕੂ ਨਫਰਤ, ਔਰਤਾਂ ਖਿਲਾਫ ਬਿਆਨਬਾਜੀ ਦਾ ਇਤਿਹਾਸ ਹੈ, ਜੋ ਕਿ ਬਾਬਰੀ ਮਸਜਿਦ ਦੇ ਢਾਹੁਣ ਵੇਲੇ ਹੋਈ ਹਿੰਸਾ ਵਿੱਚ ਸਾਫ ਦਿਸਿਆ ਸੀ।

Advertisements

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਦਿਆਰਥੀ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਦਾ ਅਤੇ ਯੂਨੀਵਰਸਿਟੀ ਵਿੱਚ ਹੋ ਰਹੇ ਭਗਵਾਂਕਰਨ ਦਾ ਵਿਰੋਧ ਕਰਨ ਲਈ ਇੱਕਜੁੱਟ ਹੋ ਕੇ ਪੀ.ਯੂ. ਅਗੇਂਸਟ  ਸੈਫਰਨਾਈਜ਼ੇਸ਼ਨ ਦਾ ਗਠਨ ਕੀਤਾ ਅਤੇ ਵੀਸੀ ਨੂੰ ਪ੍ਰੋਗਰਾਮ ਰੱਦ ਕਰਨ ਦਾ ਮੰਗ ਪੱਤਰ ਤੱਕ ਸੌਂਪਿਆ। ਉਪਰੰਤ, ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਪ੍ਰੋਗਰਾਮ ਯੂਨੀਵਰਸਿਟੀ ਵਿੱਚ ਨਹੀਂ ਹੋਵੇਗਾ। ਪਰ 19 ਜੁਲਾਈ ਦੀ ਸ਼ਾਮ ਨੂੰ ਇਹ ਪਤਾ ਲਗਿਆ ਕਿ ਪ੍ਰੋਗਰਾਮ ਯੂਨੀਵਰਸਿਟੀ ਅੰਦਰ ਹੋ ਰਿਹਾ ਹੈ ਤੇ ਪ੍ਰਬੰਧਕਾਂ ਨਾਲ ਗੱਲ ਕਰਨ ‘ਤੇ ਪਤਾ ਲੱਗਿਆ ਕਿ ਆਰਐਸਐਸ ਦੇ ਦੋਵੇਂ ਬੁਲਾਰੇ ਯੂਨੀਵਰਸਿਟੀ ਵਿੱਚ ਪਹੁੰਚ ਰਹੇ ਰਹੇ ਹਨ ਤਾਂ ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਜਵਾਬ ਵਿੱਚ ਅੱਜ 20 ਜੁਲਾਈ ਨੂੰ ਸਵੇਰੇ ਆਡੀਟੋਰੀਅਮ ਵੱਲ ਮਾਰਚ ਉਲੀਕ ਕੇ ਇਸਦਾ ਵਿਰੋਧ ਕੀਤਾ ਗਿਆ।

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਆਰੋਪ ਲਾਇਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਯੂਨੀਵਰਸਿਟੀ ਵਿੱਚ ਆਡੀਟੋਰੀਅਮ ਦੇ ਗੇਟ ਉੱਤੇ ਰੋਕਿਆ ਗਿਆ। ਕੁਝ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਗਿਆ ਤੇ ਧੱਕਾਮੁੱਕੀ ਵੀ ਕੀਤੀ ਗਈ, ਜਿਸ ਦੌਰਾਨ ਵਿਦਿਆਰਥੀਆਂ ਦੇ ਕੱਪੜੇ ਤੱਕ ਵੀ ਫਟੇ। ਪਰ ਵਿਦਿਆਰਥੀਆਂ ਨੇ ਪੁਲਸੀਆ ਜਬਰ ਦਾ ਮੁਕਾਬਲਾ ਕੀਤਾ। ਹਾਲਾਂਕਿ, ਚੰਡੀਗੜ੍ਹ ਪੁਲਿਸ ਨੇ ਧੱਕੇ ਨਾਲ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ 24 ਸੈਕਟਰ ਥਾਣੇ ਲਿਜਾਇਆ ਗਿਆ, ਜਿੱਥੇ 2 ਵਜੇ ਤੱਕ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼ਾਮ 5.30 ਵਜੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਦੇ ਮੁਜਾਹਰੇ ਵਿੱਚ ਪੀਯੂ ਪ੍ਰਸ਼ਾਸਨ ਦੀ ਇਸ ਭਗਵੇਂਕਰਨ ਦੀ ਨੀਤੀ ਦਾ ਵਿਰੋਧ ਕੀਤਾ।

ਵਿਦਿਆਰਥੀਆਂ ਨੇ ਕਿਹਾ ਕਿ ਉਹ ਪੀ.ਯੂ. ਅਗੇਂਸਟ ਸੈਫਰਨਾਈਜ਼ੇਸ਼ਨ ਵੱਲੋਂ ਇਹ ਐਲਾਨ ਕਰਦੇ ਹਨ ਕਿ ਅੱਜ ਦੇ ਵਿਦਿਆਰਥੀਆਂ ਦੇ ਸੰਘਰਸ਼ ਦੀ ਬਦੌਲਤ, ਆਰਐਸਐਸ ਦੇ ਬੁਲਾਰਿਆਂ ਨੂੰ ਯੂਨੀਵਰਸਿਟੀ ਵਿੱਚ ਆਉਣ ਤੋਂ ਰੋਕਿਆ ਗਿਆ ਹੈ, ਜੋ ਕਿ ਵਿਦਿਆਰਥੀਆਂ ਦੀ ਵੱਡੀ ਜਿੱਤ ਹੈ। ਇਸੇ ਤਰ੍ਹਾਂ ਉਹ ਅੱਗੇ ਵੀ ਇਸੇ ਹੌਂਸਲੇ ਨਾਲ ਅਸੀਂ ਆਰਐਸਐਸ ਦੀ ਯੂਨੀਵਰਸਿਟੀ ਵਿੱਚ ਭਗਵਾਂਕਰਨ ਕਰਨ ਦੀ ਨੀਤੀ ਦਾ ਵਿਰੋਧ ਕਰਦੇ ਰਹਾਂਗੇ। 

LEAVE A REPLY

Please enter your comment!
Please enter your name here