Tuesday, October 27, 2026
Home Crime ਤੇਜ਼ ਰਫ਼ਤਾਰ ਬੱਸ ਦੀ ਲਪੇਟ ‘ਚ ਆਉਣ ਕਾਰਨ 2 ਦੀ ਮੌਤ, ਭੀੜ...

ਤੇਜ਼ ਰਫ਼ਤਾਰ ਬੱਸ ਦੀ ਲਪੇਟ ‘ਚ ਆਉਣ ਕਾਰਨ 2 ਦੀ ਮੌਤ, ਭੀੜ ਨੇ ਲਗਾਈ ਬੱਸ ਨੂੰ ਅੱਗ

ਪਠਾਨਕੋਟ (ਦ ਸਟੈਲਰ ਨਿਊਜ਼)। ਜਲੰਧਰ ਨੈਸ਼ਨਲ ਹਾਈਵੇਅ ‘ਤੇ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਥੇ ਤੇਜ਼ ਰਫ਼ਤਾਰ ਨਿੱਜੀ ਬੱਸ ਨੇ ਮੋਟਰਸਾਈਕਲ, ਐਕਟਿਵਾ ਸਵਾਰਾਂ ਤੇ ਪੈਦਲ ਖੜ੍ਹੇ ਚਾਰ ਵਿਅਕਤੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਬੱਸ ਜਲੰਧਰ ਤੋਂ ਜੰਮੂ ਜਾ ਰਹੀ ਸੀ। ਕੰਟਰੋਲ ਗੁਆਉਣ ਤੋਂ ਬਾਅਦ, ਡਰਾਈਵਰ ਨੇ ਬੱਸ ਸੜਕ ਦੇ ਕਿਨਾਰੇ ਖੜ੍ਹੇ ਲੋਕਾਂ ‘ਤੇ ਚੜ੍ਹਾ ਦਿੱਤੀ। ਇਸ ਹਾਦਸੇ ਵਿਚ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Advertisements

ਇਸ ਘਟਨਾ ਤੋਂ ਬਾਅਦ, ਗੁੱਸੇ ਵਿੱਚ ਆਈ ਭੀੜ ਨੇ ਬੱਸ ਨੂੰ ਅੱਗ ਲਗਾ ਦਿੱਤੀ। ਜਦੋਂ ਹਾਲਾਤ ਤਣਾਅਪੂਰਨ ਹੋ ਗਏ ਤਾਂ ਪੁਲਿਸ ਮੌਕੇ ‘ਤੇ ਪਹੁੰਚ ਗਈ। ਨੰਗਲਭੂਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ। ਜਲੰਧਰ ਤੋਂ ਜੰਮੂ ਜਾ ਰਹੀ ਲਕਸ਼ਮੀ ਟਰੈਵਲਜ਼ ਦੀ ਇੱਕ ਬੱਸ (ਰਜਿਸਟ੍ਰੇਸ਼ਨ ਨੰਬਰ AR2-0B-0956) ਅਚਾਨਕ ਬੇਕਾਬੂ ਹੋ ਗਈ। ਉਸ ਸਮੇਂ, ਕੌਂਤਾਰਪੁਰ ਵਿੱਚ ਸੰਦੀਪਨੀ ਗੁਰੂਕੁਲ ਸਕੂਲ ਨੇੜਲੇ ਚੌਰਾਹੇ ‘ਤੇ ਕੁਝ ਲੋਕ ਖੜ੍ਹੇ ਸਨ। ਬੇਕਾਬੂ ਹੋਈ ਬੱਸ ਨੇ ਸੜਕ ਦੇ ਕਿਨਾਰੇ ਖੜ੍ਹੇ ਇੱਕ ਮੋਟਰਸਾਈਕਲ ਅਤੇ ਇੱਕ ਐਕਟਿਵਾ ਦੇ ਨਾਲ-ਨਾਲ ਦੋ ਹੋਰ ਵਿਅਕਤੀਆਂ ਨੂੰ ਵੀ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ 4 ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਵਿੱਚੋਂ 2 ਜੋ ਮੋਟਰਸਾਈਕਲ ਅਤੇ ਸਕੂਟਰੀ ‘ਤੇ ਸਵਾਰ ਸਨ ਨੂੰ ਗੰਭੀਰ ਹਾਲਤ ਵਿੱਚ ‘ਰਾਜ ਨਿਊਰੋ ਹਸਪਤਾਲ’ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਰਣਜੀਤ ਸਿੰਘ (ਪੁੱਤਰ ਦਰਸ਼ਨ ਸਿੰਘ) ਅਤੇ ਅਰੁਣ ਕੁਮਾਰ (ਪੁੱਤਰ ਵਿਜੇ ਕੁਮਾਰ) ਵਜੋਂ ਹੋਈ ਹੈ, ਜੋ ਦੋਵੇਂ ਕੌਂਤਰਪੁਰ ਦੇ ਵਸਨੀਕ ਸਨ। ਘਟਨਾ ਤੋਂ ਬਾਅਦ, ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਬੱਸ ਨੂੰ ਰੋਕਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ। ਸੂਚਨਾ ਮਿਲਣ ‘ਤੇ ਨੰਗਲਭੂਰ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here