Monday, October 26, 2026
Home Crime ਦਿਨਦਿਹਾੜੇ ਸੁਨਿਆਰੇ ਤੋਂ ਲੁੱਟ, ਪਿਸਤੌਲ ਦੀ ਨੋਕ ਤੇ ਲੁੱਟੇ 6 ਲੱਖ ਦੇ...

ਦਿਨਦਿਹਾੜੇ ਸੁਨਿਆਰੇ ਤੋਂ ਲੁੱਟ, ਪਿਸਤੌਲ ਦੀ ਨੋਕ ਤੇ ਲੁੱਟੇ 6 ਲੱਖ ਦੇ ਗਹਿਣੇ

ਧਰਮਕੋਟ (ਦ ਸਟੈਲਰ ਨਿਊਜ਼)। ਧਰਮਕੋਟ ਦੇ ਕਸਬਾ ਅਜੀਤਵਾਲ ਵਿਖੇ ਕਾਰ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਸੁਨਿਆਰੇ ਦੀ ਦੁਕਾਨ ਅੰਦਰ ਦਾਖ਼ਲ ਹੋ ਕੇ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਜ਼ੇਵਰ ਲੁੱਟ ਕੇ ਫ਼ਰਾਰ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬੀਤੀ ਸ਼ਾਮ ਉਸ ਵੇਲੇ ਵਾਪਰੀ, ਜਦੋਂ ਬਾਜ਼ਾਰ ਵਿੱਚ ਗਾਹਕਾਂ ਦੀ ਭਾਰੀ ਚਹਿਲ-ਪਹਿਲ ਸੀ। ਮਿਲੀ ਜਾਣਕਾਰੀ ਮੁਤਾਬਕ, ਬੀਤੀ ਸ਼ਾਮ ਕਸਬੇ ਦੇ ਭੀੜ-ਭਾੜ ਵਾਲੇ ਖੇਤਰ ਵਿੱਚ ਸਥਿਤ ‘ਕੋਕਰੀ ਜਿਊਲਰਜ਼’ ਦੇ ਬਾਹਰ ਇੱਕ ਕਾਰ ਆ ਕੇ ਰੁਕੀ, ਜਿਸ ਵਿੱਚ ਚਾਰ ਅਣਪਛਾਤੇ ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚੋਂ ਤਿੰਨ ਨਕਾਬਪੋਸ਼ ਦੁਕਾਨ ਅੰਦਰ ਦਾਖ਼ਲ ਹੋ ਗਏ, ਜਦੋਂਕਿ ਇੱਕ ਅਣਪਛਾਤਾ ਸਾਥੀ ਦੁਕਾਨ ਦੇ ਬਾਹਰ ਨਿਗਰਾਨੀ ਲਈ ਖੜ੍ਹਾ ਰਿਹਾ। ਦੁਕਾਨ ਅੰਦਰ ਦਾਖ਼ਲ ਹੁੰਦਿਆਂ ਹੀ ਇੱਕ ਲੁਟੇਰੇ ਨੇ ਦੁਕਾਨ ਮਾਲਕ ਹਰਜਿੰਦਰ ਸਿੰਘ ਵੱਲ ਪਿਸਤੌਲ ਤਾਣ ਲਿਆ, ਜਦਕਿ ਬਾਕੀ ਦੋ ਜਣਿਆਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

Advertisements

ਹਮਲਾਵਰਾਂ ਨੇ ਡਰਾ-ਧਮਕਾ ਕੇ ਸੇਫ਼ ਦੀਆਂ ਚਾਬੀਆਂ ਹਾਸਲ ਕੀਤੀਆਂ ਅਤੇ ਉਸ ਵਿੱਚ ਰੱਖੇ ਸੋਨੇ ਅਤੇ ਚਾਂਦੀ ਦੇ ਜ਼ੇਵਰ ਲੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਦੁਕਾਨ ਮਾਲਕ ਨੇ ਦੱਸਿਆ ਕਿ ਵਾਰਦਾਤ ਦੌਰਾਨ ਉਹ ਬੇਵੱਸ ਹੋ ਕੇ ਸਭ ਕੁਝ ਦੇਖਦਾ ਰਿਹਾ। ਉਨ੍ਹਾਂ ਮੁਤਾਬਕ ਲੁੱਟੇ ਗਏ ਗਹਿਣਿਆਂ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਹਲਕਾ ਡੀ.ਐੱਸ.ਪੀ. ਅਨਵਰ ਅਲੀ ਅਤੇ ਥਾਣਾ ਮੁਖੀ ਰਾਜ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

LEAVE A REPLY

Please enter your comment!
Please enter your name here