Thursday, October 8, 2026
Home Education ਬੀ.ਪੀ.ਈ.ਓ ਅਤੇ ਦਫਤਰੀ ਕਰਮਚਾਰੀਆਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ: ਡੀ.ਟੀ.ਐਫ

ਬੀ.ਪੀ.ਈ.ਓ ਅਤੇ ਦਫਤਰੀ ਕਰਮਚਾਰੀਆਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ: ਡੀ.ਟੀ.ਐਫ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡੀ.ਟੀ.ਐਫ ਅਧਿਆਪਕ ਦਲ ਬੁੱਲੋਵਾਲ ਅਤੇ ਹੁਸ਼ਿਆਰਪੁਰ ਦੇ ਜੁਝਾਰੂ ਸਾਥੀਆਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿਚ ਬਲਾਕ ਦਫ਼ਤਰਾਂ ਵਿੱਚ ਲੰਮੇ ਸਮੇਂ ਤੋਂ ਪੈਡਿੰਗ ਪਏ ਕੰਮਾਂ ਅਤੇ ਦਫਤਰੀ ਮੁਲਾਜ਼ਮਾਂ ਵਲੋਂ ਅਧਿਆਪਕਾਂ ਨੂੰ ਖੱਜਲ਼ ਖੁਆਰ ਕਰਨ, ਪੇ ਕਮਿਸ਼ਨ ਦੀ ਕਿਸ਼ਤ ਨਾ ਜਾਰੀ ਕਰਨ, 6635 ਅਧਿਆਪਕਾਂ ਦੇ ਬਕਾਏ ਨਾ ਦੇਣ ਪ੍ਰਤੀ ਗੰਭੀਰਤਾ ਨਾਲ ਨੋਟਿਸ ਲਿਆ।

Advertisements

ਅਧਿਆਪਕਾਂ ਦੇ ਮਸਲੇ ਹੱਲ ਕਰਵਾਉਣ ਲਈ ਬੀ.ਪੀ.ਈ.ਓ ਨਾਲ ਅਗਲੇ ਹਫ਼ਤੇ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਰਾਜਿੰਦਰ ਕੁਮਾਰ, ਬਲਜਿੰਦਰ ਸਿੰਘ, ਮਨੋਹਰ ਸਿੰਘ, ਜਸਮੀਤ ਸਿੰਘ, ਗੁਰਮੇਲ ਸਿੰਘ, ਗੁਰਪਾਲ ਸਿੰਘ, ਮਨਜੀਤ ਸਿੰਘ, ਦਲਜੀਤ ਸਿੰਘ, ਮਨਿੰਦਰ ਸਿੰਘ, ਕੁਲਤਾਰ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ ਆਦਿ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਹ ਫੈਸਲਾ ਵੀ ਲਿਆ ਗਿਆ ਕਿ ਜੇਕਰ ਮਸਲੇ ਹੱਲ ਨਹੀਂ ਹੁੰਦੇ ਤਾਂ ਅਧਿਆਪਕਾਂ ਵੱਲ਼ੋਂ ਆਉਣ ਸਮੇਂ ਵਿੱਚ ਬੀ.ਪੀ.ਈ.ਓ ਅਤੇ ਦਫਤਰੀ ਕਰਮਚਾਰੀਆਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here