Sunday, October 4, 2026
Home International ਸਪੇਨ ‘ਚ ਹਜ਼ਾਰਾਂ ਪ੍ਰਵਾਸੀ ਧੱਕੇ ਨਾਲ ਹੋਏ ਦਾਖਲ, 34 ਦੀ ਮੌਤ

ਸਪੇਨ ‘ਚ ਹਜ਼ਾਰਾਂ ਪ੍ਰਵਾਸੀ ਧੱਕੇ ਨਾਲ ਹੋਏ ਦਾਖਲ, 34 ਦੀ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਸਪੇਨ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ 34 ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਵੀਰਵਾਰ 3 ਹਜ਼ਾਰ ਪ੍ਰਵਾਸੀ ਇੱਕਠੇ ਸਪੈਨਿਸ਼ ਸ਼ਹਿਰ ਸਿਊਟਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

Advertisements

ਸਰਹੱਦ ‘ਤੇ ਪੁਲਿਸ ਦੀ ਘੇਰਾਬੰਦੀ ਅਤੇ ਸੁਰੱਖਿਆ ਵਾੜ ਦੇ ਵਿਚਕਾਰ ਤੰਗ ਰਸਤਿਆਂ ਕਾਰਨ ਲੋਕ ਇੱਕ-ਦੂਜੇ ਉੱਪਰ ਡਿੱਗ ਪਏ। ਭੀੜ ਵਿੱਚ ਦੱਬਣ, ਦਮ ਘੁੱਟਣ ਅਤੇ ਸਮੁੰਦਰ ਵਿੱਚ ਡੁੱਬਣ ਕਾਰਨ ਇਹ ਹਾਦਸਾ ਵਾਪਰਿਆ। ਇਸ ਦੌਰਾਨ ਸਪੇਨ ਅਤੇ ਮੋਰੱਕੋ ਦੇ 100 ਤੋਂ ਵੱਧ ਫੌਜੀ ਵੀ ਜ਼ਖਮੀ ਹੋ ਗਏ।

ਸਪੈਨਿਸ਼ ਸਰਕਾਰ ਨੇ ਦੱਸਿਆ ਕਿ 24 ਘੰਟਿਆਂ ਵਿੱਚ ਮੋਰੱਕੋ ਵੱਲੋਂ ਲਗਭਗ 60 ਹਜ਼ਾਰ ਲੋਕ ਤੈਰ ਕੇ ਜਾਂ ਪੈਦਲ ਚੱਲ ਕੇ ਸਿਊਟਾ ਵਿੱਚ ਦਾਖਲ ਹੋ ਚੁੱਕੇ ਹਨ। ਇਹ ਸ਼ਹਿਰ ਦੀ ਆਬਾਦੀ ਦਾ 70% ਹੈ।

LEAVE A REPLY

Please enter your comment!
Please enter your name here