Tuesday, October 6, 2026
Home Chandigarh ਅਦਾਲਤ ਦੇ ਹੁਕਮਾਂ ‘ਤੇ ਮਕਾਨ ਦਾ ਕਬਜ਼ਾ ਲੈਣ ਪੁੱਜੀ ਮਹਿਲਾ ਤੇ ਵਕੀਲ...

ਅਦਾਲਤ ਦੇ ਹੁਕਮਾਂ ‘ਤੇ ਮਕਾਨ ਦਾ ਕਬਜ਼ਾ ਲੈਣ ਪੁੱਜੀ ਮਹਿਲਾ ਤੇ ਵਕੀਲ ਨੇ ਚਲਾਈ ਗੋਲੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਦੇ ਸੈਕਟਰ-42 ਤੋਂ ਇਕ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿਥੇ ਸੈਕਟਰ-42 ਵਿੱਚ ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਅੱਜ ਦੁਪਹਿਰ ਕਰੀਬ 1 ਵਜੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਅਦਾਲਤ ਦੇ ਹੁਕਮਾਂ ‘ਤੇ ਆਪਣੇ ਮਕਾਨ ਦਾ ਕਬਜ਼ਾ ਲੈਣ ਪੁੱਜੀ ਇਕ ਮਹਿਲਾ ਨੂੰ ਵਕੀਲ ਨੇ ਗੋਲੀ ਮਾਰ ਦਿੱਤੀ ਗਈ। ਜ਼ਖ਼ਮੀ ਮਹਿਲਾ ਦੀ ਪਹਿਚਾਣ ਮਨਵਿੰਦਰ ਕੌਰ ਵਜੋਂ ਹੋਈ ਹੈ।

Advertisements

ਜਾਣਕਾਰੀ ਅਨੁਸਾਰ ਮਨਵਿੰਦਰ ਕੌਰ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਆਪਣੇ ਮਕਾਨ ਦਾ ਕਬਜ਼ਾ ਲੈਣ ਮੌਕੇ ‘ਤੇ ਪੁੱਜੀ ਸੀ। ਇਸ ਦੌਰਾਨ ਅਦਾਲਤੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਲਈ ਪੁਲਿਸ ਮੁਲਾਜ਼ਮ ਵੀ ਉਸ ਦੇ ਨਾਲ ਮੌਜੂਦ ਸਨ। ਇਸੇ ਸਮੇਂ ਮਕਾਨ ‘ਤੇ ਕਬਜ਼ਾ ਕਰਕੇ ਬੈਠੇ ਇਕ ਵਕੀਲ ਨੇ ਕਥਿਤ ਤੌਰ ‘ਤੇ ਮਨਵਿੰਦਰ ਕੌਰ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਮੌਕੇ ‘ਤੇ ਹੜਕੰਪ ਮਚ ਗਿਆ। ਪੁਲਿਸ ਨੇ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਘਟਨਾ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੋਲੀ ਚਲਾਉਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ

LEAVE A REPLY

Please enter your comment!
Please enter your name here