Sunday, November 22, 2026
Home National ਨੇਪਾਲ ਦੇ ਪਰਬਤਾਰੋਹੀ ਨਿਰਮਲ ਪੁਰਜਾ ਦੀ ਪਾਕਿਸਤਾਨ ‘ਚ ਬਰਫੀਲੇ ਤੂਫ਼ਾਨ ਦੀ ਲਪੇਟ...

ਨੇਪਾਲ ਦੇ ਪਰਬਤਾਰੋਹੀ ਨਿਰਮਲ ਪੁਰਜਾ ਦੀ ਪਾਕਿਸਤਾਨ ‘ਚ ਬਰਫੀਲੇ ਤੂਫ਼ਾਨ ਦੀ ਲਪੇਟ ‘ਚ ਆਉਣ ਕਾਰਨ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਨੇਪਾਲ ਦੇ ਮਸ਼ਹੂਰ ਪਰਬਤਾਰੋਹੀ ਨਿਰਮਲ ਪੁਰਜਾ ਦੀ ਪਾਕਿਸਤਾਨ ਵਿੱਚ ਬਰਫੀਲੇ ਤੂਫ਼ਾਨ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ । ਉਨ੍ਹਾਂ ਦੀ ਮੌਤ ਸਬੰਧੀ ਪੁਸ਼ਟੀ ਉਨ੍ਹਾਂ ਦੀ ਹੀ ਪਰਬਤਾਰੋਹਣ ਕੰਪਨੀ ‘ਐਲੀਟ ਐਕਸਪੈਡੀਸ਼ਨ’ ਨੇ ਕੀਤੀ ਹੈ। ਨਿਰਮਲ ਪੁਰਜਾ 30 ਜੁਲਾਈ ਨੂੰ ਕਾਰਾਕੋਰਮ ਇਲਾਕੇ ਵਿੱਚ 8,051 ਮੀਟਰ ਉੱਚੀ ਬ੍ਰਾਡ ਪੀਕ ਦੀ ਚੋਟੀ ‘ਤੇ ਚੜ੍ਹਾਈ ਕਰ ਰਹੇ ਸਨ। ਇਸ ਦੌਰਾਨ ਲਗਭਗ 7,000 ਮੀਟਰ ਦੀ ਉਚਾਈ ‘ਤੇ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ।  ਬਰਫ਼ੀਲੇ ਤੂਫ਼ਾਨ ਤੋਂ ਬਾਅਦ ਨਿਰਮਲ ਪੁਰਜਾ ਸਮੇਤ 10 ਪਰਬਤਾਰੋਹੀ ਲਾਪਤਾ ਹੋ ਗਏ ਸਨ। ਇਹਨਾਂ ਵਿੱਚ 6 ਨੇਪਾਲੀ ਪਰਬਤਾਰੋਹੀ ਵੀ ਸ਼ਾਮਲ ਸਨ।

Advertisements

ਨਿਰਮਲ ਪੁਰਜਾ ਦਾ ਜਨਮ 25 ਜੁਲਾਈ 1983 ਨੂੰ ਨੇਪਾਲ ਦੇ ਮਿਆਗਦੀ ਜ਼ਿਲ੍ਹੇ ਦੇ ਦਾਨਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਦਾ ਫੌਜ ਨਾਲ ਡੂੰਘਾ ਸਬੰਧ ਰਿਹਾ ਹੈ। ਕਈ ਪੀੜ੍ਹੀਆਂ ਤੋਂ ਪਰਿਵਾਰ ਦੇ ਲੋਕ ਗੋਰਖਾ ਰੈਜੀਮੈਂਟ ਵਿੱਚ ਸੇਵਾ ਕਰਦੇ ਰਹੇ। ਉਨ੍ਹਾਂ ਦੇ ਪਿਤਾ ਅਤੇ 3 ਵੱਡੇ ਭਰਾ ਵੀ ਗੋਰਖਾ ਸਿਪਾਹੀ ਸਨ। ਅਜਿਹੇ ਮਾਹੌਲ ਵਿੱਚ ਪਲੇ-ਬੜੇ ਨਿਰਮਲ ਨੇ ਵੀ ਬਚਪਨ ਤੋਂ ਹੀ ਸਿਪਾਹੀ ਬਣਨ ਦਾ ਸਪਨਾ ਦੇਖਿਆ। ਬਾਅਦ ਵਿੱਚ ਉਨ੍ਹਾਂ ਨੇ ਇਸੇ ਪਰੰਪਰਾ ਨੂੰ ਅੱਗੇ ਵਧਾਇਆ ਅਤੇ ਬ੍ਰਿਟਿਸ਼ ਫੌਜ ਦੀ ਗੋਰਖਾ ਰੈਜੀਮੈਂਟ ਵਿੱਚ ਭਰਤੀ ਹੋ ਗਏ।

ਲਗਭਗ 6 ਸਾਲ ਤੱਕ ਗੋਰਖਾ ਸਿਪਾਹੀ ਵਜੋਂ ਸੇਵਾ ਦੇਣ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ। ਉਹ ਬ੍ਰਿਟਿਸ਼ ਰੋਇਲ ਨੇਵੀ ਦੀ ਸਪੈਸ਼ਲ ਬੋਟ ਸਰਵਿਸ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਨੇਪਾਲੀ ਬਣੇ। SBS ਬ੍ਰਿਟੇਨ ਦੀ ਫੌਜ ਦੀ ਸਭ ਤੋਂ ਖ਼ਤਰਨਾਕ ਅਤੇ ਵੱਕਾਰੀ ਸਪੈਸ਼ਲ ਫੋਰਸ ਹੈ। ਇਸ ਦੇ ਸਿਪਾਹੀ ਸਮੁੰਦਰ, ਪਹਾੜ, ਜੰਗਲ ਅਤੇ ਦੁਸ਼ਮਣ ਦੇ ਇਲਾਕੇ ਵਿੱਚ ਗੁਪਤ (ਸੀਕ੍ਰੇਟ) ਆਪ੍ਰੇਸ਼ਨ ਚਲਾਉਣ ਲਈ ਟ੍ਰੇਂਡ ਹੁੰਦੇ ਹਨ। ਇਸ ਵਿੱਚ ਚੋਣ ਹੋਣਾ ਇੰਨਾ ਔਖਾ ਹੈ ਕਿ ਬਹੁਤ ਘੱਟ ਸਿਪਾਹੀ ਇਸ ਨੂੰ ਪੂਰਾ ਕਰ ਪਾਉਂਦੇ ਹਨ।

LEAVE A REPLY

Please enter your comment!
Please enter your name here