Sunday, November 22, 2026
Home National ਨੂਡਲਜ਼ ਖਾਣ ਤੋਂ ਬਾਅਦ 7 ਸਾਲਾ ਮਾਸੂਮ ਦੀ ਮੌ-ਤ, ਭੈਣ ਦੀ ਵਿਗੜੀ...

ਨੂਡਲਜ਼ ਖਾਣ ਤੋਂ ਬਾਅਦ 7 ਸਾਲਾ ਮਾਸੂਮ ਦੀ ਮੌ-ਤ, ਭੈਣ ਦੀ ਵਿਗੜੀ ਤਬੀਅਤ

ਰਾਜਸਥਾਨ (ਦ ਸਟੈਲਰ ਨਿਊਜ਼)। ਰਾਜਸਥਾਨ ਦੇ ਜੈਪੁਰ ਵਿੱਚ ਘਰ ਵਿੱਚ ਨੂਡਲਜ਼ ਬਣਾ ਕੇ ਖਾਣ ਤੋਂ ਬਾਅਦ ਇੱਕ ਸੱਤ ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ ਉਸ ਦੀ ਵੱਡੀ ਭੈਣ ਬਿਮਾਰ ਪੈ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਫੂਡ ਪੁਆਇਜ਼ਨਿੰਗ ਦਾ ਮਾਮਲਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਜਦੋਂ ਦੋ ਭੈਣਾਂ ਪੀਹੂ ਕੁਮਾਵਤ ਅਤੇ ਦਿਵਿਆਂਸ਼ੀ ਘਰ ਵਿੱਚ ਇਕੱਲੀਆਂ ਸਨ ਅਤੇ ਉਨ੍ਹਾਂ ਨੇ ਨੂਡਲਜ਼ ਬਣਾਏ। ਅਧਿਕਾਰੀਆਂ ਮੁਤਾਬਕ ਨੂਡਲਜ਼ ਖਾਣ ਤੋਂ ਬਾਅਦ ਦੋਵੇਂ ਸੌਂ ਗਈਆਂ।

Advertisements

ਜਦੋਂ ਉਨ੍ਹਾਂ ਦੀ ਮਾਂ ਦੁਪਹਿਰ ਕਰੀਬ 3 ਵਜੇ ਘਰ ਪਰਤੀ ਤਾਂ ਵੱਡੀ ਭੈਣ ਦਿਵਿਆਂਸ਼ੀ ਦੀ ਨੀਂਦ ਖੁੱਲ੍ਹੀ ਅਤੇ ਉਸ ਨੂੰ ਆਪਣੀ ਤਬੀਅਤ ਖ਼ਰਾਬ ਲੱਗੀ ਪਰ ਪੀਹੂ ਬੇਹੋਸ਼ ਹੀ ਰਹੀ। ਪਰਿਵਾਰ ਵਾਲੇ ਦੋਵਾਂ ਭੈਣਾਂ ਨੂੰ ਤੁਰੰਤ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਪੀਹੂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਦਿਵਿਆਂਸ਼ੀ ਦੀ ਹਾਲਤ ਸਥਿਰ ਦਸੀ ਜਾ ਰਹੀ ਹੈ। ਪੀੜਤਾ ਦੇ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਕਰਧਨੀ ਪੁਲਿਸ ਨੇ ਨੂਡਲਜ਼ ਦੇ ਸੈਂਪਲ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ।

LEAVE A REPLY

Please enter your comment!
Please enter your name here