
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਖੇਡਾ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੇ ਪੰਜਵੇਂ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫਸਰ, ਹੁਸ਼ਿਆਰਪੁਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।ਇਹ ਖੇਡਾਂ ਮਿਤੀ 28-09-2026 ਤੋਂ ਵੱਖ-ਵੱਖ ਖੇਡ ਸਥਾਨਾਂ ਤੇ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਤੀਜੇ ਦਿਨ ਵੀ ਲੱਗਭਗ 1000 ਦੇ ਕਰੀਬ ਖਿਡਾਰੀਆਂ/ਖਿਡਾਰਨਾਂ ਨੇ ਭਾਗ ਲਿਆ।

ਲਾਜਵੰਤੀ ਆਊਟਡੋਰ ਸਟੇਡੀਅਮ ਵਿਖੇ ਚੈੱਸ ਖੇਡ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਦੇ ਰਿਜ਼ਲਟ ਇਸ ਪ੍ਰਕਾਰ ਹਨ। ਅੰਡਰ-14 ਲੜਕੀਆਂ ਵਿੱਚੋਂ ਅਰਿਸਤਰਾ ਸਿੰਘ ਰਾਣਾ ਨੇ ਪਹਿਲਾ ਸਥਾਨ, ਨਿਆਇਨਤਾ ਭਰਦਬਾਜ ਨੇ ਦੂਜਾ ਅਤੇ ਤਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਸਾਲ ਲੜਕੀਆਂ ਵਿਚੋਂ ਏਕਮਦੀਪ ਬਾਲੀ ਨੇ ਪਹਿਲਾ, ਪਰਿਧੀ ਸ਼ਰਮਾਂ ਨੇ ਦੂਜਾ ਸਥਾਨ ਅਤੇ ਜੈਨਫਾਇਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਸਾਲ ਲੜਕੀਆਂ ਵਿਚੋਂ ਅਨੁਰਾਧਾ ਪਹਿਲੇ ਅਤੇ ਸੁਨੀਤਾ ਦੂਜੇ ਸਥਾਨ ਤੇ ਰਹੀ। 40 ਤੋਂ 50 ਸਾਲ ਉਮਰ ਵਰਗ ਵੂਮੈਨ ਵਿਚੋਂ ਵੰਦਨਾਂ ਨੇ ਪਹਿਲਾ ਸਥਾਨ ਅਤੇ ਮੋਨਿਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ਨੇ ਚੈੱਸ ਵਿਚ ਇਸ ਖੇਡ ਨੂੰ ਬਹੁਖੁਬੀ ਖੇਡਿਆ ਅਤੇ ਮਲਾਂ ਮਾਰੀਆ।
ਜ਼ਿਨ੍ਹਾਂ ਵਿਚੋਂ ਬਾਸਕਟਬਾਲ ਦੇ ਖੇਡ ਮੁਕਾਬਲੇ ਅੱਜ ਮਿਤੀ 01-10-2026 ਨੂੰ ਲਾਜਵੰਤੀ ਇੰਡੋਰ ਸਟੇਡੀਅਮ, ਹੁਸ਼ਿਆਰਪੁਰ ਵਿਖੇ ਕਰਵਾਏ ਗਏ। ਜ਼ਿਨ੍ਹਾਂ ਵਿਚੋਂ ਅੰਡਰ-14 ਅਤੇ 21 ਸਾਲ ਲੜਕੇ/ਲੜਕੀਆਂ ਅਤੇ ਅੰਡਰ-17 ਲੜਕੇ ਦੇ ਖੇਡ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਜ਼ਿਨ੍ਹਾਂ ਵਿਚ ਅੰਡਰ-21ਸਾਲ ਲੜਕਿਆਂ ਦੀ ਟੀਮ ਯੂਨਾਈਟਡ ਕਲੱਬ, ਮੜੂਲੀ ਬ੍ਰਾਹਮਣਾ ਨੇ 31-25 ਦੇ ਅੰਕਾਂ ਦੇ ਫਰਕ ਨਾਲ ਟੀਮ ਦਸੂਹਾ ਨੂੰ ਹਰਾਇਆ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਦੀ ਟੀਮ ਗੜ੍ਹਦੀਵਾਲ ਨੇ 18-11 ਦੇ ਅੰਕਾਂ ਦੇ ਫਰਕ ਨਾਲ ਯੂਨਾਈਟਡ ਸਪੋਰਟਸ ਕਲੱਬ ਨੂੰ ਹਰਾਇਆ। ਅੰਡਰ-14 ਲੜਕੇ ਪਿੰਡ ਬਲੱਗਣਾਂ ਦੀ ਟੀਮ ਨੇ 36-24 ਅੰਕਾਂ ਦੇ ਫਰਕ ਨਾਲ ਟੀਮ ਦਸੂਹਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ-14 ਸਾਲ ਲੜਕੇ ਬਲੱਗਣਾਂ ਦੀ ਟੀਮ ਨੇ 31-27 ਅੰਕਾਂ ਦੇ ਫਰਕ ਨਾਲ ਯੂ.ਐਸ.ਸੀ. ਟੀਮ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ।
ਫੇਸਿੰਗ ਖੇਡ ਦੇ ਮੁਕਾਬਲੇ ਨੂੰ ਇੰਨਡੋਰ ਸਟੇਡੀਅਮ, ਨੇੜੇ ਟਾਂਡਾ ਬਾਈਪਾਸ, ਹੁਸ਼ਿਆਰਪੁਰ ਵਿਖੇ ਕਰਵਾਏ। ਜ਼ਿਨ੍ਹਾ ਵਿਚ ਅੰਡਰ-14 ਸਾਲ ਵਿਚ ਗੁਰਸਿਮਰਨ ਕੌਰ ਸਪੁੱਤਰੀ ਹਰਪ੍ਰੀਤ ਸਿੰਘ ਨੇ ਫੈਸਿੰਗ ਦੇ ਇੱਪੀ ਈਵੈਂਟ ਵਿਚੋਂ ਪਹਿਲਾ ਸਥਾਨ, ਵਰਸ਼ਾ ਸਪੁੱਤਰੀ ਮਹੇਸ਼ ਨੇ ਦੂਜਾ ਸਥਾਨ ਅਤੇ ਕਰਿਨਾ ਸਪੁੱਤਰੀ ਪੱਪੂ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਸਾਲ ਲੜਕੀਆਂ ਵਿਚੋਂ ਨੈਨਸੀ ਸਪੁੱਤਰੀ ਫੁਲ ਚੰਦ ਨੇ ਪਹਿਲਾ ਅਤੇ ਮੀਨਾਕਸ਼ੀ ਰਾਣੀ ਸਪੁੱਤਰੀ ਰਣਜੀਤ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-14 ਸਾਲ ਲੜਕਿਆਂ ਵਿਚੋਂ ਵੰਸ਼ ਗੋਸਵਾਮੀ ਪੁੱਤਰ ਵਰੁਣ ਗੋਸਵਾਮੀ ਨੇ ਪਹਿਲਾ, ਅਮਿਤੋਜ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਨੇ ਦੂਜਾ ਅਤੇ ਅੰਗਦ ਸਿੰਘ ਸੈਣੀ ਪੁੱਤਰ ਬੀਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਦੇ ਨਾਲ ਹੀ ਖੇਡਾਂ ਵਤਨ ਪੰਜਾਬ ਦੀਆਂ ਦਾ ਪੰਜਵਾਂ ਦਿਨ ਵੀ ਸਫਲਤਾਪੂਰਵਕ ਹੋ ਨਿਬੜਿਆ। ਮਿਤੀ 03—10—2026 ਨੂੰ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ।












