ਸਿਵਲ ਸਰਜਨ ਵੱਲੋ ਗਰਭਵਤੀ ਔਰਤਾਂ ਨੂੰ ਫੁੱਲ ਦੇ ਕੇ  ਕੀਤੀ ਹੋਸਲਾਂ ਅਫਜਾਈ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮਿਸ਼ਨ ਤੰਦਰੁਸਤ ਰਹਿਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋ ਮਮਤਾ ਦਿਵਸ ਦੇ ਮੋਕੇ ਤੇ ਜੱਚਾ ਬੱਚਾ ਸਿਹਤ ਸੇਵਾਵਾਂ ਤੇ ਇੱਕ ਜਾਗਰੂਕਤਾ ਕੈਪ ਸਿਵਲ ਹਸਪਤਾਲ ਵਿਖੇ ਡਾ ਰੇਨੂੰ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ । ਇਸ ਜਾਗਰੂਕਤਾ ਕੈਪ ਵਿੱਚ ਹਾਜਰ ਗਰਭਵਤੀ ਔਰਤਾਂ ਅਤੇ ਟੀਕਾਂਕਰਨ ਲਈ ਆਏ ਲਾਭ ਪਾਤਰੀਆੰ ਨੂੰ ਸਬਧਨ ਕਰਦੇ ਹੋਏ ਸਵਲ ਸਰਹਜਨ ਨੇ ਕਿਹਾ ਕਿ ਵਿਭਾਗ ਔਰਤਾ ਅਤੇ ਬੱਚਿਆਂ ਦੀ ਸਿਹਤ ਸੰਭਲ ਲਈ ਬਚਨ ਵੱਧ ਹੈ । ਜਨਨੀ ਸ਼ਿਸੂ ਸੁਰੱਖਿਆ ਕਾਰਿਆਕ੍ਰਮ ਤਹਿਤ ਹਰੇਕ ਗਰਭਵਤੀ ਮਾਂ ਦੀ ਰਜਿਸਟ੍ਰੇਸ਼ਨ ਤੇ ਲੈ ਕੇ ਜਣੇਪੇ ਤੱਕ ਮੈਡੀਕਲ ਜਾਂਚ ਟੈਸਟ ਤੇ ਹੋਰ ਇਲਾਜ ਮੁੱਫਤ ਕੀਤਾ ਜਾਦਾ ਹੈ ਅਤੇ ਨਾਲ ਹੀ ਜਨਨੀ ਸੁਰੱਖਿਆਂ ਯੋਜਨਾਂ ਤਹਿਤ ਆਉਣ ਵਾਲੀਆਂ ਮਾਵਾਂ ਨੂੰ  ਵਿਤੀ ਸਹਾਇਤਾ ਵੀ ਦਿੱਤੀ ਜਾਦਾ ਹੈ ।

Advertisements

ਉਹਨਾਂ ਸੈਮੀਨਾਰ ਵਿੱਚ ਹਾਜਰ ਗਰਭਵਤੀ ਔਰਤਾਂ ਦੀ ਚੰਗੀ ਸਿਹਤ ਜਾਬੀ ਦੀ ਕਾਮਨਾ ਕਰਦੇ ਹੋਏ ਗੁਲਾਬ ਦਾ ਫੁੱਲ ਦੇ ਕੇ ਹੋਸਲਾ ਅਫਜਾਈ ਕੀਤੀ ।ਇਸਲ ਮੋਕੇ ਜਿਲ•ਾਂ ਪਰਿਵਾਰ ਭਲਾਈ ਅਫਸਰ ਡਾ ਰਜਿੰਦਰ  ਨੇ  ਪਰਿਵਾਰ ਨਿਯੋਜਨ ਤਹਿਤ ਦਿੱਤੀਆਂ ਜਾ ਵਾਲੀਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਅਬਾਦੀ ਦਿਵਸ ਤੇ ਪੰਦਰਵਾੜਾ ਮਨਾ ਕੇ ਲੋੜਵੰਦ ਯੋਗ ਜੋੜਿਆਂ ਨੂੰ ਪਰਿਵਾਰ ਸੀਮਤ ਰੱਖਣ ਲਈ ਸੇਵਾਵਾਂ ਦਿੱਤੀਆ ਜਾਣਗੀਆਂ । ਇਸੇ ਤਰਾਂ ਡਾ ਸਤਪਾਲ ਗੋਜਰਾਂ ਡੀ ਐਮ ਸੀ  ਮਹਿਲਾਂ ਸ਼ਸਕਤੀਕਰਨ ਬਾਰੇ ਜਾਣਕਾਰੀ ਦਿੱਤੀ । ਸੈਮੀਨਾਰ ਵਿੱਚ ਜੀ. ਐਸ. ਕਪੂਰ , ਡਾ ਉ ਪੀ ਗੋਜਰਾਂ , ਮੁੰਹਮਦ ਆਸਿਫ , ਪਰੋਸਤਮ ਲਾਲ ਹਾਜਰ ਸਨ ।

LEAVE A REPLY

Please enter your comment!
Please enter your name here