ਭਾਰਤੀ ਡਾਕ ਨੇ ਸ਼ੁਰੂ ਕੀਤੀ ਢਾਈ ਅੱਖਰ ਪ੍ਰਤੀਯੋਗਤਾ, ਮਿਲ ਰਿਹਾ ਚੰਗਾ ਹੁੰਗਾਰਾ

logo latest

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸੀਨੀਅਰ ਸੁਪਰਡੈਂਟ ਡਾਕਘਰ ਐਮ.ਐਸ. ਰਾਣਾ ਨੇ ਦੱਸਿਆ ਕਿ ਭਾਰਤੀ ਡਾਕ ਵਿਭਾਗ ਵਲੋਂ ਢਾਈ ਅੱਖਰ ਚਿੱਠੀ ਲੇਖਣ ਮੁਹਿੰਮ ਤਹਿਤ ਰਾਸ਼ਟਰੀ ਪੱਧਰ ‘ਤੇ ਲੇਖ ਪ੍ਰਤੀਯੋਗਤਾ ਸ਼ੁਰੂ ਹੋ ਚੁੱਕੀ ਹੈ, ਨੂੰ ਦੇਸ਼ ਭਰ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ।

Advertisements

ਉਹਨਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਵਿਸ਼ਾ ‘ਮੇਰੀ ਮਾਂ ਭੂਮੀ ਨੂੰ ਪੱਤਰ’ ਜੋ ਕਿ ਮਸ਼ਹੂਰ ਲੇਖਕ ਕਵੀ ਰਵਿੰਦਰ ਨਾਥ ਟੈਗੋਰ ਦੀ ਰਚਨਾ ਅਮਰ ਦੇਸ਼ਰ ਮਾਟੀ ਤੋਂ ਪ੍ਰੇਰਿਤ ਹੈ, ਜਿਸ ਵਿੱਚ ਦੇਸ਼ ਭਰ ਤੋਂ ਕੋਈ ਵੀ ਕਿਸੇ ਵੀ ਉਮਰ ਦਾ ਨਾਗਰਿਕ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਸਕਦਾ ਹੈ।

ਉਹਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਅੰਤਰਦੇਸ਼ੀ ਕਾਰਡ (500 ਸ਼ਬਦਾਂ) ਉਤੇ ਅਤੇ ਏ-4 ਪੇਪਰ ਉਤੇ 1000 ਸ਼ਬਦਾਂ ਦਾ ਲੇਖ ਲਿਖ ਕੇ ਚੀਫ ਪੋਸਟ ਮਾਸਟਰ ਜਨਰਲ, ਸੈਕਟਰ 17, ਚੰਡੀਗੜ ਨੂੰ ਐਮਬੋਸਡ ਲਿਫਾਫੇ ਵਿੱਚ ਪਾ ਕੇ ਕਿਸੇ ਵੀ ਡਾਕ ਵਿਭਾਗ ਦੇ ਬਕਸੇ ਵਿੱਚ ਜਾਂ ਡਾਕ ਘਰ ਰਾਹੀਂ ਭੇਜਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਕੌਮੀ ਪੱਧਰ ‘ਤੇ ਪਹਿਲੇ ਵਿਜੇਤਾ ਨੂੰ 50 ਹਜ਼ਾਰ ਰੁਪਏ, ਦੂਜੇ ਵਿਜੇਤਾ ਨੂੰ 25 ਹਜ਼ਾਰ ਅਤੇ ਤੀਜੇ ਵਿਜੇਤਾ ਨੂੰ 10 ਹਜ਼ਾਰ ਰੁਪਏ ਇਨਾਮ ਮਿਲੇਗਾ।

ਇਸ ਤੋਂ ਇਲਾਵਾ ਪੰਜਾਬ ਪੱਧਰ ‘ਤੇ ਪਹਿਲੇ, ਦੂਜੇ ਅਤੇ ਤੀਜੇ ਵਿਜੇਤਾ ਨੂੰ ਕ੍ਰਮਵਾਰ 25 ਹਜ਼ਾਰ, 10 ਹਜ਼ਾਰ ਅਤੇ 5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਪਿਛਲੇ ਸਾਲ ਇਸ ਪ੍ਰਤੀਯੋਗਤਾ ਵਿੱਚ 5 ਲੱਖ ਨਾਗਰਿਕਾਂ ਨੇ ਹਿੱਸਾ ਲਿਆ ਸੀ।

LEAVE A REPLY

Please enter your comment!
Please enter your name here