‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ 180 ਕਿਲੋ ਅੰਬ ਅਤੇ 2 ਕੁਇੰਟਲ ਗੋਭੀ ਕਰਵਾਏ ਨਸ਼ਟ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ:ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਵਲੋਂ ਗੜਸ਼ੰਕਰ ਅਤੇ ਮਾਹਿਲਪੁਰ ਦੀਆਂ ਸਬਜ਼ੀ ਮੰਡੀਆਂ ਵਿੱਚ ਅਚਨਚੇਤ ਚੈÎਕਿੰਗ ਕੀਤੀ ਗਈ। ਉਨਾਂ ਦੱਸਿਆ ਕਿ ਸਬਜ਼ੀ ਮੰਡੀ ਗੜਸ਼ੰਕਰ ਵਿਖੇ ਮੈਸ: ਪੰਜਾਬ ਫਰੂਟ ਕੰਪਨੀ ਦੀ ਦੁਕਾਨ ‘ਤੇ ਅੰਬ ਦੇ ਕਰੇਟ ਵਿੱਚੋਂ ਚਾਈਨੀਜ਼ ਕੈਲਸ਼ੀਅਮ ਕਾਰਬਾਈਡ ਦੀਆਂ ਪੂੜੀਆਂ ਪ੍ਰਾਪਤ ਹੋਈਆਂ, ਜਿਸ ਦੌਰਾਨ ਮੌਕੇ ‘ਤੇ 180 ਕਿਲੋ ਅੰਬ ਨਸ਼ਟ ਕਰਵਾਏ ਗਏ ਅਤੇ ਫਰਮ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ।  ਉਹਨਾਂ ਦੱਸਿਆ ਕਿ ਇਸੇ ਕੜੀ ਤਹਿਤ ਸਬਜ਼ੀ ਮੰਡੀ ਮਾਹਿਲਪੁਰ ਦੀ ਚੈÎਕਿੰਗ ਦੌਰਾਨ ਪਾਰਸ ਫਰੂਟ ਕੰਪਨੀ ਵਿਖੇ 2 ਕੁਇੰਟਲ ਦੇ ਲਗਭਗ ਗੋਭੀ ਅਤੇ ਬੰਦ ਗੋਭੀ ਖਰਾਬ ਹਾਲਤ ਵਿੱਚ ਪਾਈ ਗਈ। ਉਹਨਾਂ ਦੱਸਿਆ ਕਿ ਇਸ ਸਬਜ਼ੀ ਨੂੰ ਵੀ ਨਸ਼ਟ ਕਰਵਾਇਆ ਗਿਆ ਅਤੇ ਕੰਪਨੀ ਨੂੰ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ।

Advertisements

-ਫਲ ਤੇ ਸਬਜ਼ੀਆਂ ਵੇਚਣ ਵਾਲੀਆਂ ਫਰਮਾਂ ਨੂੰ ਕੀਤਾ 11 ਹਜ਼ਾਰ ਰੁਪਏ ਜ਼ੁਰਮਾਨਾ

ਜ਼ਿਲਾ ਮੰਡੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿੱਢੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਹਨਾਂ ਫ਼ਲ ਅਤੇ ਸਬਜੀ ਵੇਚਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੈਮੀਕਲ ਨਾਲ ਕੋਈ ਵੀ ਫ਼ਲ ਨਾ ਪਕਾਇਆ ਜਾਵੇ ਅਤੇ ਨਾ ਹੀ ਪਕਾਏ ਗਏ ਫ਼ਲਾਂ ਦੀ ਵਰਤੋਂ ਕੀਤੀ ਜਾਵੇ। ਉਹਨਾਂ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਹਨਾਂ ਕਿਹਾ ਕਿ ਡਿਸਪੋਜ਼ਲ ਬਰਤਨਾਂ ਦੀ ਵੀ ਵਰਤੋਂ ਨਾ ਕੀਤੀ ਜਾਵੇ ਅਤੇ ਕੂੜੇ ਅਤੇ ਡਿਸਪੋਜ਼ਲ ਨੂੰ ਅੱਗ ਨਾ ਲਗਾਈ ਜਾਵੇ

LEAVE A REPLY

Please enter your comment!
Please enter your name here