ਸਿਹਤ ਡਾਇਰੈਕਟਰ ਨੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਕੀਤਾ ਦੁੱਖ ਸਾਂਝਾ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ ਜਸਪਾਲ  ਕੋਰ ਵੱਲੋ ਅੱਜ ਸਿਵਲ ਹਸਪਤਾਲ ਦਾ ਅਚਾਨਿਕ ਦੌਰਾ ਕਰਦੇ ਹੋਏ ਟੱਟੀਆਂ ਉਲਟੀਆਂ ਤੇ ਹੈਜੇ ਤੋ ਪ੍ਰਭਾਵਿਤ ਮਰੀਜਾਂ ਦਾ ਹਾਲ ਜਾਨਣ ਤੇ ਸਥਿਤੀ ਦਾ ਜਾਇਜਾ ਲੈਣ ਲਈ ਪੁਹਚੇ ਜਿਥੇ  ਉਹਨਾ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ , ਮੈਡੀਕਲ ਵਾਰਡ ਤੇ ਬੱਚਿਆਂ ਦੇ ਵਾਰਡ ਵਿੱਚ ਜਾ ਕੇ ਮਰੀਜਾਂ ਨੂੰ ਦਿੱਤੇ ਜਾਦੇ ਇਲਾਜ ਵਾਰੇ ਪੜਤਾਲ ਕੀਤੀ ਤੇ ਉਪਰੰਤ ਦਫਤਰ ਸਿਵਲ ਸਰਜਨ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੀਤੀ ਜਾ ਰਹੀਆਂ ਗਤੀ ਵਿਧੀਆਂ ਦਾ ਵੇਰਵਾਂ ਪ੍ਰਾਪਤ ਕੀਤਾ । ਉਹਨਾਂ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਕੇ ਪੀੜਤ ਪਰਿਵਾਰ ਦੇ ਮੈਬਰਾ ਨਾਲ ਘਰ ਜਾ ਕੇ  ਦੁੱਖ ਸਾਝਾ ਕੀਤਾ  ।ਮ ਡਾਇਰੈਕਟਰ ਸਿਹਤ ਸੇਵਾਵਾੰ ਵੱਲੋ ਡਿਪਟੀ ਕਮਿਸ਼ਨਰ ਈਸ਼ਾ ਕਾਲੀਆਂ ਨਾਲ ਉਹਨਾਂ ਦੇ ਦਫਤਰ ਵਿਖੇ ਮਿਲ ਕੇ ਉਹਨਾਂ ਨੂੰ ਸਥਿਤੀ ਬਾਰੇ ਜਾਣੂ ਕਰਵਾਇਆ ।

Advertisements

ਡਿਪਟੀ ਕਮਿਸ਼ਨਰ ਵੱਲੋ ਸਿਹਤ ਵਿਭਾਗ ਦੀਆਂ ਸੇਵਾਵਾਂ ਤੇ ਤਸੱਲੀ ਪ੍ਰਗਗਟ ਕਰਦੇ ਹੋਏ ਵਿਭਾਗ ਨੂੰ ਸੰਭਾਵੀ ਪ੍ਰਭਾਵਿਤ ਖੇਤਰਾਂ ਵਿੱਚ ਪੀਣ ਵਾਲੀ ਪਾਣੀ ਤੋ ਹੋਣ ਵਾਲੀਆਂ ਬਿਮਾਰੀਆਂ, ਵੈਕਟਰ ਬੋਰਨ ਬਿਮਾਰੀਆਂ, ਜਿਵੇ ਮਲੇਰੀਆਂ, ਡੇਗੂ ਅਤੇ ਚਿਕਨ ਗੁਣੀਆਂ ਦੇ ਬਾਰੇ ਹੁਣ ਤੋ ਹੀ ਜਾਗਰੂਕ ਗਤੀ ਵਿਧੀਆਂ ਸ਼ੁਰੂ ਕਰਨ ਲਈ ਕਿਹਾ ਉਹਨਾ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਸ਼ਹਿਰੀ ਡਿਸਪੈਨਸਰੀਆਂ ਤੇ ਤੈਨਾਤ ਮੈਡੀਕਲ ਅਫਸਰ ਫੀਲਡ ਸਟਾਫ ਆਸ਼ਾ ਵਰਕਰ ਅਤੇ ਸਵੈ ਸੇਵੀ ਸਸਥਵਾਂ ਦੇ ਤਾਲ ਮੇਲ ਨਾਲ ਜਾਗਰੂਕਤਾ ਫੈਲਾਈ ਜਾਵੇ। ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਸ਼ਹਿਰੀ ਖੇਤਰ ਦੇ ਵੱਖ ਵੱਖ ਘਰਾਂ ਵਿੱਚ ਦਸਤਕ ਦੇ ਕੇ 23000 ਦੇ ਕਰੀਬ ਕਲੋਰੀਨ ਦੀਆਂ ਗੋਲੀਆਂ ਅਤੇ 700 ਓਆਰਐਸ ਪੈਕਟ ਵੰਡੇ ਗਏ ।

ਪ੍ਰੈਸ ਰਾਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਉਹਨਾਂ ਕਿਹਾ ਕਿ ਜੇਕਰ ਇਕ ਕਿਸੇ ਵਿਆਕਤੀ ਨੂੰ ਇੱਕ ਦਿਨ ਵਿੱਚ ਦੋ ਤੋ ਜਿਆਦਾ ਪਤਲੇ ਦਸਤ ਲੱਗ ਜਾਣ ਤਾਂ ਉਸ ਮਰੀਜ ਨੂੰ ਹਸਪਤਾਲ ਇਲਾਜ ਲਈ ਭੇਜਣਾ ਬਹੁਤ ਜਰੂਰੀ ਹੈ । ਇਸ ਮੋਕੇ ਉਹਨਾਂ ਨਾਲ ਡਾ. ਰਜਿੰਦਰ ਰਾਜ, ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਪੀ ਏ  ਸਤਪਾਲ ਵੀ ਹਾਜਰ ਸਨ ।

LEAVE A REPLY

Please enter your comment!
Please enter your name here