ਡੈਪੋ ਦੇ ਤੋਰ ਤੇ ਸਮਾਜ ਨੂੰ ਨਸ਼ਾ ਮੁੱਕਤ ਕਰਨ ਲਈ ਸੋਹੰ ਚੁੱਕਾਈ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਦੀ ਵਚਨ ਬੱਧਤਾ ਅਤੇ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਦਫਤਰ ਦੇ ਸਮੂਹ ਪ੍ਰੋਗਰਾਮ ਅਫਸਰ ਤੇ ਸਟਾਫ ਵੱਲੋਂ ਸਿਵਲ ਸਰਜਨ ਡਾ. ਰੇਨੂੰ ਸੂਦ ਦੀ ਅਗਵਾਈ ਹੇਠ ਦਫਤਰ ਦੇ ਵੇਹੜੇ ਵਿੱਚ ਇਕਤਰਿਤ ਕਰਕੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਵੱਲੋ ਡੈਪੋ ਦੇ ਤੋਰ ਤੇ ਸਮਾਜ ਨੂੰ ਨਸ਼ਾ ਮੁੱਕਤ ਕਰਨ ਲਈ ਆਪਣਾ ਯੋਗਦਾਨ ਅਤੇ ਸਹਿਯੋਗ ਲਈ ਸੁੰਹ ਚੁੱਕਾਈ ਗਈ।  ਇਸ ਮੋਕੇ 50 ਦੇ ਕਰੀਬ ਸਟਾਫ ਮੈਂਬਰ ਹਾਜਰ ਸਨ ।

Advertisements

ਹਾਜਰ ਮੈਬਰਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਸਿਵਲ ਸਰਜਨ ਦਫਤਰ ਨੇ ਦੱਸਿਆ ਕਿ ਨਸ਼ਾ ਕਰਨ ਵਾਲਾ ਵਿਅਕਤੀ ਸਰੀਰਕ,  ਮਾਨਿਸਕ ਅਤੇ ਸਮਾਜਿਕ ਤੋਰ ਤੇ ਕਮਜੋਰ ਹੋ ਜਾਂਦਾ ਹੈ ਅਤੇ ਉਸ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣਾ ਸਾਡਾ ਫਰਜ ਬਣਦਾ ਹੈ । ਸਰਕਾਰ ਵੱਲੋ ਨਸ਼ਾਂ ਮੁੱਕਤੀ ਅਤੇ ਨਵ ਨਿਰਮਾਣ ਲਈ ਜਿਲਾਂ ਅਤੇ ਸਬ ਡਿਵੀਜਨ ਪੱਧਰ ਤੇ ਨਸ਼ਾਂ ਛੁਡਾਉ ਕੇਂਦਰ ਸਥਾਪਿਤ ਕਰਕੇ ਨਸ਼ਿਆ ਤੋ ਪ੍ਰਭਾਵਿਤ ਵਿਆਕਤੀਆਂ ਦਾ ਇਲਾਜ ਕੀਤਾ ਜਾਂਦਾ ਹੈ । ਸਿਹਤ ਵਿਭਾਗ ਦੇ ਸਟਾਫ ਹੋਣ ਕਰਕੇ ਸਾਡੀ ਆਮ ਲੋਕਾਂ ਵਾਲੇ ਜਿੰਮੇਦਾਰੀ ਵੱਧ ਬਣਦੀ ਹੈ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਰਜੇਸ਼ ਗਰਗ,  ਡਾ. ਗੁਰਦੀਪ ਸਿੰਘ ਕਪੂਰ,  ਡਾ. ਅਹੀਰ,  ਸੁਪਰਡੈਂਟ ਰਜਿੰਦਰ ਕੋਰ, ਆਸ਼ਾਰਾਣੀ,  ਵੀਨਾ,  ਰਿਧੂ,  ਰਾਣੀ ਆਦਿ ਨੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ ।

LEAVE A REPLY

Please enter your comment!
Please enter your name here