ਡਰਾਈ ਡੇ, ਫਰਾਈ ਡੇ ਨੂੰ ਯਕੀਨੀ ਤੋਰ ਤੇ ਕੀਤਾ ਜਾਵੇ ਲਾਗੂ: ਨਰਿੰਦਰ ਰਾਣਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ:ਮੁਕਤਾ ਵਾਲਿਆ। ਡਰਾਈ ਡੇ, ਫਰਾਈ ਡੇ ਦੇ ਤਹਿਤ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਅਗੇਤੀ ਕਾਰਵਾਈ ਹਿੱਤ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਵਰਧਮਾਨ ਜਾਰਡ ਅਤੇ ਧਾਗਾ ਇੰਡਸਟਰੀ ਵਿੱਖੇ ਕਾਰਵਾਈ ਕਰਦੇ ਹੋਏ ਕੂਲਰਾਂ ਅਤੇ ਗਮਲਿਆਂ ਵਿੱਚ ਜਮਾਂ ਪਾਣੀ ਨੂੰ ਨਸ਼ਟ ਕਰਵਾ ਡੇਂਗੂ ਮੱਛਰ ਫੈਲਾਉਣ ਵਾਲੇ ਲਾਰਵਾਂ ਖਤਮ ਕੀਤੇ ਗਏ । ਇਸ ਕਾਰਵਾਈ ਦੌਰਾਨ ਟੀਮ ਦੇ ਨਾਲ ਵਰਧਮਾਨ ਫੈਕਟਰੀ ਦੇ ਨਰਿੰਦਰ ਰਾਣਾ ਦੀ ਮੌਜੂਦਗੀ ਵਿੱਚ 4 ਕੂਲਰਾਂ ਵਿੱਚੋ ਡੇਂਗੂ ਦਾ ਲਾਰਵਾਂ ਮਿਲਣ ਪਾਣੀ ਨਸ਼ਟ ਕਰਵਾਇਆ ਅਤੇ ਡਰਾਈ ਡੇ, ਫਰਾਈ ਡੇ ਯਕੀਨੀ ਤੋਰ ਤੇ ਲਾਗੂ ਕਰਨ ਲਈ ਕਿਹਾ ਗਿਆ।

Advertisements

ਇਥੇ ਇਹ ਵਰਨਣਯੋਗ ਹੈ ਕਿ ਜਿਥੇ ਬਰਸਾਤੀ ਮੌਸਮ ਵਿਚ ਪੀਣ ਵਾਲੇ ਪਾਣੀ ਤੋ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜਾ, ਦਸਤ, ਟਾਈਫਾਈਡ ਆਦਿ ਦੀ ਬਹੁਤਾਤ ਹੋ ਜਾਂਦੀ ਹੈ, ਉਥੇ ਖੜੇ ਪਾਣੀ ਦੇ ਸੋਮਿਆਂ ਤੋ  ਮਲੇਰੀਆਂ ਡੇਂਗੂ, ਚਿਕਨਗੁਣੀਆਂ ਬੀਮਾਰੀਆਂ ਫੈਲਾਉਣ ਵਾਲੇ ਮੱਛਰ ਦੀ ਪੈਦਾਇਸ਼ ਹੋਣ ਨਾਲ ਇਹਨਾਂ ਬਿਮਾਰੀਆਂ ਦਾ ਖਤਰਾਂ ਵੱਧ ਜਾਂਦਾ ਹੈ । ਸਿਹਤ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਖੁਸ਼ਕ ਸ਼ੁਕਰਵਾਰ ਦੇ ਤੋਰ ਤੇ ਮਨਾ ਕੇ ਘਰਾਂ ਦੇ ਕੂਲਰ, ਗਮਲੇ ਤੇ ਹੋਰ ਵਸਤੂਆਂ ਜਿੱਥੇ ਮੀਂਹ ਦਾ ਪਾਣੀ ਜਮਾਂ ਹੋ ਸਕਦਾ ਹੈ, ਦਾ ਨਿਰੀਖਣ ਕਰਕੇ ਮੱਛਰ ਦੇ ਲਾਰਵਾ ਪੈਦਾ ਹੋਣ ਤੋ ਰੋਕਣ ਲਈ ਪਾਣੀ ਨਸ਼ਟ ਕਰਵਾਇਆ ਜਾਂਦਾ ਹੈ ।

ਸਿਵਲ ਸਰਜਨ ਡਾ. ਰੇਨੂੰ ਸੂਦ ਦੀਆਂ ਹਦਾਇਤਾਂ ਮੁਤਾਬਿਕ ਐਂਟੀ ਲਾਰਾਵਾਂ ਦੇ ਇੰਨਚਾਰਜ ਪ੍ਰਿਤਪਾਲ ਸਿੰਘ ਅਗੁਵਾਈ ਹੇਠ ਬਣਾਈਆਂ ਟੀਮਾਂ ਵੱਲੋ ਸ਼ਹਿਰ ਦੇ ਸਲੱਮ ਖੇਤਰਾਂ ਦੇ 410 ਘਰਾਂ ਵਿੱਚ ਦਸਤਕ ਦੇ ਕੇ 630 ਕੂਲਰ, ਕਨਟੇਨਰ ਦੀ ਚੈਕਿੰਗ ਕੀਤੀ ਗਈ ਅਤੇ ਇਸ ਮੋਕੇ ਟੀਮ ਨੂੰ 16 ਥਾਵਾਂ ਤੇ ਲਾਰਵਾ ਮਿਲਿਆ ਜਿਸ ਨੂੰ ਮੋਕੇ ਤੇ ਨਸ਼ਟ ਕਰਵਾਇਆ ਗਿਆ । ਟੀਮਾਂ ਵੱਲੋ 40 ਨੱਕੜ ਮੀਟਿੰਗ ਕਰਕੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਬਾਰੇ ਜਾਗਰੂਕ ਵੀ ਕੀਤਾ ਗਿਆ ਇਸ ਮੋਕੇ ਵਿਸ਼ਾਲ ਪੁਰੀ ,ਗੁਰਵਿੰਦਰ ਸ਼ਾਨੇ , ਮਨਜਿੰਦਰ ਸਿੰਘ ਇਨਸੈਕਟ ਕਲੈਕਟਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here