ਆਦਰਸ਼ ਗਰਾਮ ਯੋਜਨਾ ਤਹਿਤ ਸੁਧਰੇਗੀ 57 ਪਿੰਡਾਂ ਦੀ ਨੁਹਾਰ

ADC (D) Harbir Singh

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ  ਲਈ ਮਿਲੀ ਸਾਢੇ 17 ਕਰੋੜ ਰੁਪਏ ਦੀ ਗਰਾਂਟ

Advertisements

ਹੁਸ਼ਿਆਰਪੁਰ, 20  ਅਗਸਤ: ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਚੁਣੇ ਗਏ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਪੰਜਾਬ ਦੇ ਸਿਰਵ 2 ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਅਤੇ ਹੁਸਿਆਪਰੁਰ ਨੂੰ ਚੁਣਿਆ ਗਿਆ ਹੈ। ਪਿੰਡਾਂ ਦੀ ਕਾਇਆ ਕਲਪ ਬਦਲਣ ਲਈ ਇਸ ਸਕੀਮ ਤਹਿਤ ਕਰੀਬ ਸਾਢੇ 17 ਕਰੋੜ ਰੁਪਏ ਹੁਸ਼ਿਆਰਪੁਰ ਜ਼ਿਲ੍ਹੇ ਲਈ ਜਾਰੀ ਕੀਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕੇਵਲ ਉਨ੍ਹਾਂ ਪਿੰਡਾਂ ਨੂੰ ਹੀ ਚੁਣੇ ਜਾਣਾ ਹੈ ਜਿਨ੍ਹਾਂ ਦੀ ਅਨੁਸੂਚਿਤ ਜਾਤੀ ਦੀ ਆਬਾਦੀ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੈ।  ਇਸ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ 57 ਪਿੰਡਾ ਦਾ ਸਰਵੈ ਲਗਭਗ ਪੂਰਾ ਹੋ ਚੁਕਿਆ ਹੈ। ਜ਼ਿਲ੍ਹੇ ਦੇ 11 ਸੁਪਰਵਾਈਜ਼ਰ ਅਫ਼ਸਰ ਅਤੇ 175 ਮੁਲਾਜ਼ਮਾਂ ਨੇ ਦਿਨ ਰਾਤ ਮਿਹਨਤ ਕਰਕੇ ਸਰਵੈ ਲਈ ਚੁਣੇ ਹਰ ਪਿੰਡ ਵਿੱਚੋਂ ਬਹੁਤ ਬਾਰੀਕੀ ਨਾਲ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਡਾਟਾ ਇਕੱਠਾ ਕੀਤਾ ਹੈ।   ਇਸ ਡਾਟਾ ਦੇ ਆਧਾਰ ‘ਤੇ ਯੋਜਨਾ ਅਨੁਸਾਰ ਚੁਣੇ ਗਏ ਪਿੰਡਾਂ ਵਿੱਚ ਜ਼ਰੂਰਤ ਮੁਤਾਬਕ  ਸਾਫ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਵਿਦਿਅਕ ਸਹੂਲਤਾਂ, ਪਿੰਡਾਂ ਨੂੰ ਜੋੜਦੀਆਂ ਸੜਕਾਂ, ਪਿੰਡਾਂ ਦੀਆਂ ਫਿਰਨੀਆ, ਛੱਪੜਾਂ ਦੀ ਸਾਫ਼ ਸਫ਼ਾਈ ਦਾ ਕੰਮ ਸਰਕਾਰ ਵੱਲੋਂ ਕਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਤਹਿਤ ਹੁਸਿਆਰਪੁਰ ਬਲਾਕ-1 ਦੇ ਪਿੰਡਾਂ ਹਰਦੋਖਾਨਪੁਰ, ਨੰਦਾਚੌਰ, ਬੱਸੀ ਮਰੂਫ ਹੁਸੈਨਪੁਰ, ਮਰੂਲੀ ਬ੍ਰਾਹਮਣਾ, ਕਾਂਟੀਆਂ, ਬਸੀ ਦੌਲਤ ਖਾਂ, ਬਸੀ ਨੌ, ਮਹਿਮੋਵਾਲ, ਫਤੋਵਾਲ, ਰੰਧਾਵਾ ਬਰੋਟਾ, ਅਜੜਾਮ, ਤਾਰਾਗੜ੍ਹ, ਹੁਸ਼ਿਆਰੁਪਰ-2 ਦੇ ਪਿੰਡ ਬਜਵਾੜਾ, ਅਹਿਰਾਣਾ, ਮਹਿਲਾਂਵਾਲੀ, ਫੁਗਲਾਣਾ, ਸਾਹਰੀ, ਡਾਡਾ, ਸ਼ੇਰਗੜ੍ਹ, ਖਨੌੜਾ, ਛਾਉਣੀ ਕਲਾਂ, ਮੇਹਟਿਆਣਾ, ਬਸੀ ਕਲਾਂ, ਪੰਡੋਰੀ ਬੀਬੀ, ਹਰਮੋਇਆ, ਨਾਰਾ, ਮਾਂਝੀ, ਮੰਨਣ, ਬਲਾਕ ਭੂੰਗਾ ਦੇ ਪਿੰਡ ਦੱਤ, ਚੋਟਾਲਾ, ਧੂਤਕਲਾਂ, ਟੈਂਟਪਾਲ, ਬਲਾਕ ਗੜ੍ਹਸ਼ੰਕਰ ਦੇ ਪਿੰਡ ਪੱਦੀ ਸੂਰਾ ਸਿੰਘ, ਡਗਾਮ, ਬਡੇਸਰੋਂ, ਪਨਾਮ, ਮਾਜਰਾ ਢੀਂਗਰੀਆਂ, ਸਤਨੌਰ, ਕਿਤਨਾ, ਚੱਕ ਗੁਜਰਾਂ, ਬਲਾਕ ਮਾਹਿਲਪੁਰ ਦੇ ਪਿੰਡ ਬਚੌਲੀ, ਢੋਡਰਪੁਰ ਉਰਫ ਤਹਿ ਪਚਾਲੀ, ਬਾੜੀਆਂ ਕਲਾਂ, ਖੈਹਰੇਵਾਲ ਬਸੀ, ਹਕੂਮਤਪੁਰ, ਮੰਨਣਹਾਣਾ, ਰਿਹਾਲੀ, ਸਰਹਾਲਾ ਕਲਾਂ, ਬਗੋੜਾ, ਬਲਾਕ ਦਸੂਹਾ ਦੇ ਪਿੰਡ ਛਾਂਗਲਾ, ਨਿਹਾਲਪੁਰ, ਅੱਛਰਪੁਰ, ਬਾਲਾ ਕੁਲੀਆਂ, ਬਲਾਕ ਟਾਂਡਾ ਦੇ ਪਿੰਡ ਜੌੜਾ, ਬਲਾਕ ਮੁਕੇਰੀਆਂ ਦੇ ਪਿੰਡ ਜਰਿਆਣਾ, ਬਲਾਕ ਤਲਵਾੜਾ ਦੇ ਪਿੰਡ ਨਰੰਗਪੁਰ, ਬਲਾਕ ਹਾਜੀਪੁਰ ਦਾ ਇੱਕ ਪਿੰਡ ਸ਼ਾਮਲ ਹੈ।

LEAVE A REPLY

Please enter your comment!
Please enter your name here