ਹੇਸ਼ ਕੋ-ਕੰਨਵੀਨਰ ਅਤੇ ਰਵਿੰਦਰ ਮੁੜ ਬਣੇ ਜਿਲਾ ਭਾਜਪਾ ਟ੍ਰਾਂਸਪੋਰਟ ਸੈਲ ਦੇ ਪ੍ਰਧਾਨ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਭਾਜਪਾ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਵਿਜੇ ਪਠਾਨੀਆਂ ਨੇ ਪੰਜਾਬ ਭਾਜਪਾ ਦੇ ਟ੍ਰਾਸਪੋਰਟ ਸੈਲ ਦੇ ਸੂਬੇ ਦੇ ਕੰਨਵੀਨਰ ਜਸਬੰਤ ਡੋਗਰਾ ਨਾਲ ਸਲਾਹ ਮਸ਼ਵਰਾ ਕਰਕੇ ਰਵਿੰਦਰ ਚੱਡਾ ਨੂੰ ਦੁਬਾਰਾ ਭਾਜਪਾ ਟ੍ਰਾਂਸਪੋਰਟ ਸੈਲ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤਾ ਹੈ। ਰਵਿੰਦਰ ਚੱਡਾ ਪਹਿਲਾਂ ਵੀ ਇਸ ਅਹੁੰਦੇ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਵਧੀਆ ਕਾਰਗੁਜਾਰੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਮਹੇਸ਼ ਚੌਪੜਾ ਨੂੰ ਸੂਬੇ ਦੇ ਕੋ-ਕੰਨਵੀਨਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਹ ਵੀ ਪਾਰਟੀ ਦੇ ਪੁਰਾਣੇ ਵਫਾਦਾਰ ਕਾਰਜਕਰਤਾ ਹਨ।

Advertisements

ਪ੍ਰਦੇਸ਼ ਟ੍ਰਾਂਸਪੋਰਟ ਸੈਲ ਦੇ ਕੰਨਵੀਨਰ ਜ਼ਸਵੰਤ ਡੋਗਰਾ ਨੇ ਅੱਜ ਸਵੇਰੇ ਹੁਸ਼ਿਆਰਪੁਰ ਪਹੁੰਚ ਕੇ ਜਿਲਾ ਪ੍ਰਧਾਨ ਭਾਜਪਾ ਵਿਜੇ ਪਠਾਨੀਆਂ ਨਾਲ ਗੱਲ-ਬਾਤ ਕਰਕੇ ਇਹਨਾਂ ਨਿਯੁਕਤੀਆਂ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੇ ਨਵੇਂ ਨਿਯੁਕਤ ਜਿਲਾ ਪ੍ਰਧਾਨ ਟ੍ਰਾਂਸਪੋਰਟ ਸੈਲ ਰਵਿੰਦਰ ਚੱਡਾ ਅਤੇ ਮਹੇਸ਼ ਚੌਪੜਾ ਨੂੰ ਸਨਮਾਨਤ ਕਰਨ ਸਮੇਂ ਆਖਿਆ ਕਿ ਰਵਿੰਦਰ ਚੱਡਾ ਵਰਗੇ ਤਜ਼ਰਬੇਕਾਰ ਵਰਕਰਾਂ ਦੀ ਬਦੌਲਤ ਹੀ ਪਾਰਟੀ ਤਰੱਕੀ ਦੀ ਰਾਹ ਤੇ ਚੱਲ ਰਹੀ ਹੈ। ਰਵਿੰਦਰ ਚੱਡਾ ਨੇ ਆਖਿਆ ਕਿ 2019 ਦੀਆਂ ਚੌਣਾਂ ਵਿੱਚ ਵੀ ਟ੍ਰਾਂਸਪੋਰਟ ਸੈਲ ਦੇ ਵਰਕਰ ਵੀ ਪੂਰੀ ਮਿਹਨਤ ਕਰਕੇ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਲਈ ਤਨ-ਮਨ-ਧਨ ਨਾਲ ਕੰਮ ਕਰਨਗੇ। ਇਸ ਮੌਕੇ ਤੇ ਜਿਲਾ ਪ੍ਰਧਾਨ ਭਾਜਪਾ ਵਿਜੇ ਪਠਾਨੀਆਂ, ਵਿਨੋਦ ਪਰਮਾਰ, ਸਤੀਸ਼ ਬਾਵਾ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ, ਮਨਜੀਤ ਸਿੰਘ, ਬਲਜਿੰਦਰ ਪਾਲ, ਰਮਨ ਕੁਮਾਰ, ਸੁਖਦੇਵ ਸਿੰਘ ਅਤੇ ਜ਼ਸਵੀਰ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here