ਦੋ ਮਹੀਨਿਆਂ ‘ਚ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ: ਧਰਮਸੋਤ

ਚੰਡੀਗੜ,(ਦਾ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ 5 ਜੂਨ ਨੂੰ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦੋ ਮਹੀਨਿਆਂ ਦੇ ਸਮੇਂ ਦੌਰਾਨ ਲੋਕਾਂ ਨੂੰ 17 ਲੱਖ 86 ਹਜ਼ਾਰ 973 ਬੂਟੇ ਮੁਫ਼ਤ ਵੰਡੇ ਜਾ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਲਗਾਤਾਰ ਜਾਰੀ ਹੈ।  ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ‘ਘਰ-ਘਰ ਹਰਿਆਲੀ’ ਮੁਹਿੰਮ ਅਤੇ ‘ਆਈ ਹਰਿਆਲੀ ਐਪ’ ਤਹਿਤ ਵੱਖ-ਵੱਖ ਕੈਂਪਾਂ, ਪ੍ਰੋਗਰਾਮਾਂ ਅਤੇ ਨਰਸਰੀਆਂ ਰਾਹੀਂ ਹੁਣ ਤੱਕ 17 ਲੱਖ 86 ਹਜ਼ਾਰ 973 ਬੂਟੇ ਵੰਡੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ ਸੂਬੇ ਭਰ ‘ਚ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਆਨਲਾਈਨ ਬੁਕਿੰਗ ਰਾਹੀਂ ਆਪਣੀ ਪਸੰਦ ਦੇ ਬੂਟੇ ਹਾਸਲ ਕਰਨ ਲਈ ਸ਼ੁਰੂ ਕੀਤੀ ‘ਆਈ ਹਰਿਆਲੀ’ ਐਪ ਨੂੰ ਸੂਬੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

Advertisements

ਧਰਮਸੋਤ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਣ ਮੰਡਲ ਵਿਖੇ 1 ਲੱਖ 48 ਹਜ਼ਾਰ 285 ਬੂਟੇ, ਬਠਿੰਡਾ ਵਣ ਮੰਡਲ ਵਿਖੇ 1 ਲੱਖ 75 ਹਜ਼ਾਰ 997 ਬੂਟੇ, ਦਸੂਹਾ ਵਣ ਮੰਡਲ ਵਿਖੇ 65 ਹਜ਼ਾਰ 804 ਬੂਟੇ, ਫਿਰੋਜ਼ਪੁਰ ਵਣ ਮੰਡਲ ਵਿਖੇ 52 ਹਜ਼ਾਰ 261 ਬੂਟੇ, ਗੁਰਦਾਸਪੁਰ ਵਣ ਮੰਡਲ ਵਿਖੇ 31 ਹਜ਼ਾਰ 381 ਬੂਟੇ, ਹੁਸ਼ਿਆਰਪੁਰ ਵਣ ਮੰਡਲ ਵਿਖੇ 72 ਹਜਾਰ 561 ਬੂਟੇ, ਜਲੰਧਰ ਵਣ ਮੰਡਲ ਵਿਖੇ 44 ਹਜ਼ਾਰ 13 ਬੂਟੇ, ਲੁਧਿਆਣਾ ਵਣ ਮੰਡਲ ਵਿਖੇ 2 ਲੱਖ 29 ਹਜ਼ਾਰ 913 ਬੂਟੇ ਲਗਾਏ ਜਾ ਚੁੱਕੇ ਹਨ। ਇਸੇ ਤਰ•ਾਂ ਮਾਨਸਾ ਵਣ ਮੰਡਲ ਵਿਖੇ 55 ਹਜ਼ਾਰ 393 ਬੂਟੇ, ਸ੍ਰੀ ਮੁਕਤਸਰ ਸਾਹਿਬ ਵਣ ਮੰਡਲ ਵਿਖੇ 2 ਲੱਖ 20 ਹਜ਼ਾਰ 818 ਬੂਟੇ, ਐਸ.ਬੀ.ਐਸ. ਨਗਰ ਵਣ ਮੰਡਲ ਵਿਖੇ 60 ਹਜ਼ਾਰ 437 ਬੂਟੇ, ਪਠਾਨਕੋਟ ਵਣ ਮੰਡਲ ਵਿਖੇ 50 ਹਜ਼ਾਰ 573 ਬੂਟੇ, ਪਟਿਆਲਾ ਵਣ ਮੰਡਲ ਵਿਖੇ 1 ਲੱਖ 25 ਹਜ਼ਾਰ ਬੂਟੇ, ਰੂਪਨਗਰ ਵਣ ਮੰਡਲ ਵਿਖੇ 14 ਹਜ਼ਾਰ 889 ਬੂਟੇ, ਸੰਗਰੂਰ ਵਣ ਮੰਡਲ ਵਿਖੇ 2 ਲੱਖ 58 ਹਜ਼ਾਰ 709 ਬੂਟੇ ਅਤੇ ਐਸ.ਏ.ਐਸ. ਨਗਰ ਵਣ ਮੰਡਲ ਵਿਖੇ 1 ਲੱਖ 80 ਹਜ਼ਾਰ 939 ਬੂਟੇ ਲਗਾਏ ਜਾ ਚੁੱਕੇ ਹਨ।

ਉਹਨਾਂ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ‘ਚ ਸੂਬੇ ਦੇ ਨੌਜਵਾਨ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਵਾਤਾਵਰਣ ਦੇ ਸੰਤੁਲਨ ਲਈ ਇੱਕ ਰੁੱਖ ਦੇ ਕੱਟੇ ਜਾਣ ‘ਤੇ ਇੱਕ ਰੁੱਖ ਦੇ ਬਦਲੇ ਪੰਜ ਬੂਟੇ ਲਾਉਣੇ ਚਾਹੀਦੇ ਹਨ ਕਿਉਂਜੋ ਇੱਕ ਬੂਟੇ ਨੂੰ ਰੁੱਖ ਬਣਨ ‘ਚ ਕਈ ਸਾਲ ਲਗਦੇ ਹਨ। ਉਹਨਾਂ ਕਿਹਾ ਕਿ ਜੇ ਪੰਜਾਬ ਵਾਸੀ ਵੱਧ ਤੋਂ ਵੱਧ ਬੂਟੇ ਲਾ ਕੇ ਉਹਨਾਂ ਦੀ ਸੰਭਾਲ ਦਾ ਅਹਿਦ ਕਰਨ ਤਾਂ ਪੰਜਾਬ ਮੁੜ ਤੋਂ ਹਰਿਆ ਭਰਿਆ ਤੇ ਖੁਸ਼ਹਾਲ ਸੂਬਾ ਬਣ ਜਾਵੇਗਾ।

LEAVE A REPLY

Please enter your comment!
Please enter your name here