14 ਸਟੈਂਡਪੋਸਟ ਅਤੇ 5 ਪੀਣ ਵਾਲੇ ਪਾਣੀ ਦੇ ਨਜਾਇਜ ਕੁਨੈਕਸ਼ਨ ਕੱਟੇ ਗਏ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਮੁਕਤਾ ਵਾਲਿਆ।  ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸੰਪੈਕਟਰ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਜਿਸ ਵਿੱਚ ਕੁਲਵਿੰਦਰ ਕੁਮਾਰ, ਚੇਤਨ ਸੈਣੀ ਅਤੇ ਅਜਾਦ ਕੁਮਾਰ ਸ਼ਾਮਲ ਹਨ, ਵੱਲੋਂ ਅੱਜ ਵਾਰਡ ਨੰ:42 ਦੇ ਮੁੱਹਲਾ ਕਮਾਲਪੁਰ ਗੋਪਾਲ ਮੰਦਰ ਦੇ ਨਜਦੀਕ ਗਲੀ ਨੰ: 11 ਅਤੇ 12 ਵਿੱਚ ਪੀਣ ਵਾਲੇ ਪਾਣੀ ਦੇ 14 ਸਟੈਂਡਪੋਸਟ ਅਤੇ 5 ਪੀਣ ਵਾਲੇ ਪਾਣੀ ਦੇ ਨਜਾਇਜ ਕੁਨੈਕਸ਼ਨ ਕੱਟੇ ਗਏ।

Advertisements

ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਪੀਣ ਵਾਲੇ ਪਾਣੀ ਦੇ ਨਜਾਇਜ ਕੁਨੈਕਸ਼ਨ ਨਗਰ ਨਿਗਮ ਦੇ ਦਫਤਰ ਵਿੱਚ ਆ ਕੇ ਤੁਰੰਤ ਰੈਗੂਲਰ ਕਰਵਾਉਣ ਅਜਿਹਾ ਨਾਂ ਕਰਣ ਵਾਲੇ ਲੋਕਾਂ ਦੇ ਖਿਲਾਫ  ਰੁਲਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here