ਮਾਤਾ ਚਿੰਤਪੁਰਨੀ ਮੇਲੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਪੁੱਲ ਟੁੱਟਣ ਕਾਰਨ ਆਵਾਜਾਈ ਦੇ ਕੀਤੇ ਆਰਜ਼ੀ ਪ੍ਰਬੰਧ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ:ਮੁਕਤਾ ਵਾਲਿਆ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਮਾਤਾ ਚਿੰਤਪੁਰਨੀ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਭਾਵੇਂ ਜ਼ਿਲਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਅਤੇ ਜ਼ਿਲਾ ਪ੍ਰਸ਼ਾਸ਼ਨ ਊਨਾ (ਹਿਮਾਚਲ ਪ੍ਰਦੇਸ਼) ਵਲੋਂ ਸਾਂਝੇ ਉਪਰਾਲੇ ਨਾਲ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਰੋਡ ਨੂੰ ਵਨ ਵੇਅ ਕਰ ਦਿੱਤਾ ਗਿਆ ਸੀ, ਪਰ ਹੁਣ ਮੁਬਾਰਕਪੁਰ ਪੁੱਲ ਟੁੱਟਣ ਕਾਰਨ ਆਵਾਜਾਈ ਦੇ ਆਰਜ਼ੀ ਪ੍ਰਬੰਧ ਕੀਤੇ ਗਏ ਹਨ।

Advertisements

ਉਹਨਾਂ ਕਿਹਾ ਕਿ ਸ਼ਰਧਾਲੂ ਮਾਤਾ ਚਿੰਤਪੁਰਨੀ ਤੋਂ ਮੁਬਾਰਕਪੁਰ, ਗਗਰੇਟ ਹੁੰਦੇ ਹੋਏ ਪੰਡੋਗਾ ਤੋਂ ਹੁਸ਼ਿਆਰਪੁਰ ਪਹੁੰਚਣਗੇ, ਜਦਕਿ ਹੁਸ਼ਿਆਰਪੁਰ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ ਹੁਸ਼ਿਆਰਪੁਰ ਤੋਂ ਆਸ਼ਾ ਦੇਵੀ ਮੰਦਿਰ ਦੇ ਨੇੜੇ ਪੁਲਿਸ ਨਾਕਾ ਲਗਾ ਕੇ ਰਸਤਾ ਵਨ ਵੇਅ ਕੀਤਾ ਗਿਆ ਹੈ ਅਤੇ ਇਸ ਰਸਤੇ ਰਾਹੀਂ ਸ਼ਰਧਾਲੂ ਸਿੱਧਾ ਸ਼ਿਵਬਾੜੀ ਤੋਂ ਹੁੰਦੇ ਹੋਏ ਮੁਬਾਰਕਪੁਰ ਤੋਂ ਚਿੰਤਪੁਰਨੀ ਜਾਣਗੇ। ਉਹਨਾਂ ਕਿਹਾ ਕਿ ਜਦੋਂ ਤੱਕ ਮੁਬਾਰਕਪੁਰ ਪੁੱਲ ਦੀ ਰਿਪੇਅਰ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤੱਕ ਉਕਤ ਆਰਜ਼ੀ ਰੂਟ ਹੀ ਅਮਲ ਵਿੱਚ ਲਿਆਂਦਾ ਜਾਵੇ। 

-ਲੰਗਰ ਕਮੇਟੀਆਂ ਨੂੰ ਸਫ਼ਾਈ ਵੱਲ ਵਿਸ਼ੇਸ਼ ਤਵੱਜੋਂ ਦੇਣ ਲਈ ਕਿਹਾ 

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕਰਨ ਦੌਰਾਨ ਲੰਗਰ ਕਮੇਟੀਆਂ ਵਲੋਂ ਕਰਵਾਈ ਗਈ ਰਜਿਸਟਰੇਸ਼ਨ ਵੀ ਚੈਕ ਕੀਤੀ। ਇਸ ਤੋਂ ਇਲਾਵਾ ਲੰਗਰ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਫ਼ਾਈ ਦਾ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇ ਅਤੇ ਲੰਗਰ ਲਗਾਉਣ ਤੋਂ ਬਾਅਦ ਸਫ਼ਾਈ ਕਰਨੀ ਯਕੀਨੀ ਬਣਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜਿਨਾਂ ਲੰਗਰ ਕਮੇਟੀਆਂ ਨੇ ਰਜਿਸਟਰੇਸ਼ਨ ਨਹੀਂ ਕਰਵਾਈ, ਉਹ ਰਜਿਸਟਰੇਸ਼ਨ ਤੁਰੰਤ ਕਰਵਾਉਣ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੁਸ਼ਿਆਰਪੁਰ ਅਤੇ ਊਨਾ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਸ ਮੌਕੇ ਆਈ.ਏ.ਐਸ. ਗੌਤਮ ਜੈਨ, ਐਸ.ਡੀ.ਐਮ. ਹੁਸ਼ਿਆਰਪੁਰ ਆਰ.ਪੀ. ਸਿੰਘ, ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ, ਐਸ.ਪੀ. (ਐਚ) ਬਲਬੀਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ। ਉਧਰ ਦੂਜੇ ਪਾਸੇ ਸ਼ਿਮਲਾ ਪ੍ਰਸ਼ਾਸ਼ਨ ਵਲੋਂ ਪ੍ਰਦੇਸ਼ ਨਾਲ ਲੱਗਦੇ ਰਾਜਾਂ ਦੇ ਸੈਲਾਨੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੌਸਮ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਸ਼ਿਮਲਾ ਪਹੁੰਚਣ, ਕਿਉਂਕਿ ਭਾਰੀ ਬਾਰਸ਼ ਅਤੇ ਸੜਕਾਂ ‘ਤੇ ਪੱਥਰ ਡਿੱਗਣ ਕਾਰਨ ਰੋਡ ਜਾਮ ਹੋ ਗਏ ਹਨ। 

LEAVE A REPLY

Please enter your comment!
Please enter your name here