ਬਲਰਾਮ ਜੀ ਦਾਸ ਵਰਕਰਾਂ ਵਾਸਤੇ ਸਨ ਚਾਨਣ ਮੁਨਾਰਾ: ਤਿਕਸ਼ਨ ਸੂਦ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਭਾਜਪਾ ਦੇ ਸੀਨੀਅਰ ਆਗੂ ਰਹੇ ਅਤੇ ਛੱਤੀਸਗੜ ਦੇ ਮੌਜੂਦਾ ਗਵਰਨਰ ਬਲਰਾਮਜੀਦਾਸ ਟੰਡਨ ਦਾ ਅੱਜ ਦਿਹਾਂਤ ਹੋ ਜਾਣ ਤੇ ਸਾਰੇ ਭਾਜਪਾ ਕਾਰਜਕਾਰਤਾਵਾਂ ਵਿੱਚ ਦੁੱਖ ਅਤੇ ਸ਼ੌਕ ਦੀ ਲਹਿਰ ਫੈਲ ਗਈ ਹੈ। ਭਾਜਪਾ ਦੇ ਜਿਲਾ ਪ੍ਰਧਾਨ ਵਿਜੇ ਪਠਾਨੀਆਂ ਦੀ ਅਗਵਾਈ ਵਿੱਚ ਭਾਜਪਾ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਵਿੱਚ ਬਲਰਾਮਜੀਦਾਸ ਟੰਡਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

Advertisements

ਇਸ ਮੌਕੇ ਤੇ ਬੋਲਦਿਆਂ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੂਦ ਨੇ ਕਿਹਾ ਕਿ ਟੰਡਨ ਨੇ ਆਪਣਾ ਸਾਰਾ ਜੀਵਨ ਪਾਰਟੀ ਦੀ ਸੇਵਾ ਅਤੇ ਲੋਕ ਹਿੱਤ ਦੇ ਕੰਮਾਂ ਵਿੱਚ ਲਗਾਇਆ ਅਤੇ ਕਈ ਵਾਰ ਜੇਲਾਂ ਵੀ ਕੱਟੀਆਂ ਉਹ ਸੰਘ ਦੇ ਪ੍ਰਚਾਰਕ ਵੀ ਰਹੇ ਅਤੇ ਭਾਜਪਾ ਨੂੰ ਪੰਜਾਬ ਵਿੱਚ ਮਜਬੂਤ ਕਰਨ ਲਈ ਬਹੁਤ ਘਾਲਣਾ ਘਾਲੀਆਂ ਅਤੇ ਉਹ ਵਰਕਰਾਂ ਵਾਸਤੇ ਚਾਨਣ ਮੁਨਾਰਾ ਸਨ। ਇਸ ਮੌਕੇ ਤੇ ਸਮੂਹ ਭਾਜਪਾ ਨੇਤਾਵਾਂ ਅਤੇ ਵਰਕਰਾਂ ਵੱਲੋਂ ਦੋ ਮਿੰਟ ਦਾ ਮੋਨ ਧਾਰਕੇ ਸਵਰਗਵਾਸੀ ਬਲਰਾਮ ਜੀ ਦਾਸ ਟੰਡਨ ਨੂੰ ਸ਼ਰਧਾਜਲੀ ਦਿੱਤੀ ਗਈ।

ਇਸ ਮੌਕੇ ਤੇ ਮੇਅਰ ਸ਼ਿਵ ਸੂਦ, ਸ਼ਤੀਸ਼ ਬਾਵਾ, ਨਿਤਨ ਗੁਪਤਾ ਨੱਨੂੰ, ਅਨੰਦਵੀਰ ਸਿੰਘ, ਵਿਨੋਦ ਪਰਮਾਰ, ਕ੍ਰਿਸ਼ਨ ਅਰੋੜਾ, ਸੁਰੇਸ਼ ਭਾਟੀਆ ਬਿੱਟੂ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ, ਅਮਰਜੀਤ ਲਾਡੀ, ਰਾਮੇਸ਼ ਠਾਕੁਰ ਅਤੇ ਸਮੂਹ ਕੌਂਸਲਰ ਵੀ ਇਸ ਸ਼ਰਧਾਜਲੀ ਸਮਾਗਮ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here