ਮਾਰਕੀਟ ਕਮੇਟੀ ਨੇ ਲੋਕਾਂ ਨੂੰ ਸਫ਼ਾਈ ਦੇ ਪ੍ਰਤੀ ਕੀਤਾ ਜਾਗਰੂਕ, ਮੰਡੀ ਵਿੱਚ ਵੰਡੇ ਜੂਟ ਦੇ ਬੈਗ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਾਰਕੀਟ ਕਮੇਟੀ ਮੁਕੇਰੀਆਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਬਜੀ ਮੰਡੀ ਦੀ ਵਿਸ਼ੇਸ਼ ਤੌਰ ‘ਤੇ ਸਫ਼ਾਈ ਕਰਵਾਈ ਗਈ ਅਤੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜੂਟ ਦੇ ਬੈਗ ਵੰਡੇ ਗਏ। ਇਸ ਤੋਂ ਪਹਿਲਾਂ ਵੀ ਸਬਜ਼ੀ ਮੰਡੀ ਹੁਸ਼ਿਆਰਪੁਰ ਵਿਖੇ ਫਲਾਂ/ਸਬਜ਼ੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।

Advertisements

ਜ਼ਿਲਾ ਮੰਡੀ ਅਫ਼ਸਰ ਤਜਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਦੁਕਾਨਦਾਰਾਂ ਪਾਸੋ ਪੋਲੀਥੀਨ ਦੇ ਲਿਫਾਫੇ ਜ਼ਬਤ ਕਰਕੇ ਨਸ਼ਟ ਕਰਵਾਏ ਗਏ ਹਨ। ਇਸ ਮੌਕੇ ਉਹਨਾਂ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਖਰਾਬ ਫ਼ਲ ਅਤੇ ਸਬਜ਼ੀਆਂ ਨਾ ਵੇਚੀਆਂ ਜਾਣ ਅਤੇ ਫਲਾਂ ਨੂੰ ਪਕਾਉਣ ਲਈ ਕੈਮੀਕਲ ਦਾ ਵੀ ਪ੍ਰਯੋਗ ਨਾ ਕੀਤਾ ਜਾਵੇ। ਇਸ ਮੌਕੇ ਸਕੱਤਰ ਬਿਕਰਮਜੀਤ ਸਿੰਘ ਅਤੇ ਕਪਿਲ ਜੀਤ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here