ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਵਧੀਕ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਪ੍ਰਿਆ ਸੂਦ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੀ.ਓ.ਸੀ.ਐਸ.ਓ. ਐਕਟ-2012 ਅਤੇ ਆਈ.ਪੀ.ਸੀ. ਦੀਆਂ ਨਵੀਆਂ ਧਾਰਾਵਾਂ ਸਬੰਧੀ ਜਾਗਰੂਕਤਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਦੌਰਾਨ ਸੁਚੇਤਾ ਅਸ਼ੀਸ਼ ਦੇਵ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਇਕ ਚੰਗਾ ਵਿਦਿਆਰਥੀ/ਨਾਗਰਿਕ ਬਣਦੇ ਹੋਏ ਲੜਕੀਆਂ ਦਾ ਆਦਰ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਮਾੜੇ ਨਤੀਜੇ ਭੁਗਤਣ ਲਈ ਸੁਚੇਤ ਕੀਤਾ। ਕੈਂਪ  ਵਿੱਚ ਡੀ.ਸੀ.ਪੀ.ਓ. ਸ੍ਰੀਮਤੀ ਹਰਪ੍ਰੀਤ ਕੌਰ, ਚਾਈਲਡ ਵੈਲਫੇਅਰ ਕਮੇਟੀ ਦੀ ਚੇਅਰਪਰਸਨ ਪਰਮਜੀਤ ਕੌਰ, ਮੈਂਬਰ ਨਾਲੰਦਾ ਸਰੋਆ ਅਤੇ ਸ਼ਾਲੀਨੀ ਗੁਪਤਾ ਨੇ ਬੱਚਿਆਂ ਨੂੰ ਮਨੋਵਿਗਿਆਨਕ ਤੌਰ ‘ਤੇ ਪ੍ਰੇਰਿਤ ਕੀਤਾ ਕਿ ਉਹ ਇਸ ਉਮਰ ਵਿੱਚ ਹੋਣ ਵਾਲੇ ਸਰੀਰਕ ਵਿਕਾਸ ਅਤੇ ਬਦਲਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਨਾ ਕਿ ਬੁਰੇ ਕੰਮਾਂ ਵੱਲ ਜਾਣ।

Advertisements

ਇਸ ਮੌਕੇ ਐਲ.ਪੀ.ਓ. ਸ੍ਰੀ ਸੁਖਜਿੰਦਰ ਸਿੰਘ ਨੇ ਬੱਚਿਆਂ ਨੂੰ ਪੀ.ਓ.ਸੀ.ਐਸ.ਓ. ਐਕਟ 2012 ਅਤੇ ਆਈ.ਪੀ.ਸੀ. ਦੀਆਂ ਨਵੀਆਂ ਧਾਰਾਵਾਂ ਸਬੰਧੀ ਜਾਗਰੂਕ ਕੀਤਾ। ਡੀ.ਸੀ.ਪੀ.ਓ. ਹਰਪ੍ਰੀਤ ਕੌਰ ਅਤੇ ਸੀ.ਪੀ.ਓ. ਮੈਡਮ ਅੰਕਿਤਾ ਨੇ ਲੜਕਿਆਂ ਨੂੰ ਲੜਕੀਆਂ ਦਾ ਆਦਰ ਸਨਮਾਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਅਜਮੇਰ ਸਿੰਘ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ‘ਗੁਡ ਟੱਚ ਅਤੇ ਬੈਡ ਟੱਚ’ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਕਿਸੇ ਵੀ ਤਰ•ਾਂ ਦਾ ਸਰੀਰਕ ਸ਼ੋਸ਼ਣ ਹੋਣ ‘ਤੇ ਜਾਂ ਸੰਕੇਤ ਮਿਲਣ ‘ਤੇ ਬੱਚੇ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇਣ, ਤਾਂ ਜੋ ਦੋਸ਼ੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮੌਜੂਦ ਬੱਚਿਆਂ ਦੇ ਪਰਿਵਾਰ ਨੂੰ ਸੁਚੇਤ ਕੀਤਾ ਗਿਆ ਕਿ ਉਹ ਵੀ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਕਿ ਉਹਨਾਂ ਦੇ ਬੱਚੇ ਟੈਲੀਵਿਜ਼ਨ ਅਤੇ ਇੰਟਰਨੈਟ ‘ਤੇ ਕੀ ਦੇਖਦੇ ਹਨ ਅਤੇ ਬੱਚਿਆਂ ਵਿੱਚ ਆਏ ਅਚਾਨਕ ਕਿਸੇ ਵੀ ਤਰਾ ਦੇ ਬਦਲਾਵ ਨੂੰ ਨਜ਼ਰ ਅੰਦਾਜ਼ ਨਾ ਕਰਦਿਆਂ ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨ।

LEAVE A REPLY

Please enter your comment!
Please enter your name here