ਕੋਆਪ੍ਰੇਟਿਵ ਬੈਂਕ ਵਲੋਂ ਸਪੈਸ਼ਲ ਫਿਕਸਡ ਡਿਪਾਜ਼ਟ ਸਕੀਮ ਸ਼ੁਰੂ

logo latest

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਕੋਆਪ੍ਰੇਟਿਵ ਬੈਂਕ ਵਲੋਂ ਗ੍ਰਾਹਕਾਂ ਦੀ ਸੇਵਾ ਲਈ ਨਵੀਂ ਸਪੈਸ਼ਲ ਫਿਕਸਡ ਡਿਪਾਜ਼ਟ ਸਕੀਮ ਦੀ ਸ਼ੁਰੂ ਕੀਤੀ ਗਈ ਹੈ। ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਅਤੇ ਜ਼ਿਲਾ ਮੈਨੇਜਰ ਗੁਰਬਖਸ਼ ਕੌਰ ਨੇ ਇਸ ਸਕੀਮ ਨੂੰ ਜਾਰੀ ਕੀਤਾ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਮੌਜੂਦ ਕੋਆਪ੍ਰੇਟਿਵ ਬੈਂਕ ਬਰਾਂਚ ਦੇ ਸ਼ਾਖਾ ਪ੍ਰਬੰਧਕ ਪਵਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ 15 ਸਤੰਬਰ 2018 ਤੱਕ ਜਾਰੀ ਰਹੇਗੀ।

Advertisements

ਉਹਨਾਂ ਦੱਸਿਆ ਕਿ ਕੋਈ ਵੀ ਗ੍ਰਾਹਕ ਬੈਂਕ ਵਿੱਚ ਆਪਣੀ ਅਮਾਨਤ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਜਮਾਂ ਕਰਵਾ ਕੇ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ‘ਤੇ ਵਿਆਜ ਦੀ ਦਰ 7.30 ਪ੍ਰਤੀਸ਼ਤ ਸਾਲਾਨਾ ਕੰਪਾਉਡਿੰਗ ਹੋਵੇਗੀ। ਇਸ ਸਕੀਮ ਦਾ ਲਾਭ ਸੀਨੀਅਰ ਸਿਟੀਜਨ ਵੀ ਲੈ ਸਕਦੇ ਹਨ ਅਤੇ ਉਹਨਾਂ ਲਈ ਵਿਆਜ ਦੀ ਦਰ 7.80 ਪ੍ਰਤੀਸ਼ਤ ਸਾਲਾਨਾ ਕੰਪਾਉਡਿੰਗ ਹੋਵੇਗੀ, ਜੋ ਕਿ ਹੋਰ ਬੈਂਕਾਂ ਨਾਲੋਂ ਵੱਧ ਹੈ। ਇਸ ਮੌਕੇ ਗੁਰਵਿੰਦਰ ਕੌਰ,  ਹਰਪ੍ਰੀਤਪਾਲ, ਪਲਵਿੰਦਰ ਸਿੰਘ ਅਤੇ  ਧਨੀ ਰਾਮ ਵੀ ਮੌਜੂਦ ਸਨ।

LEAVE A REPLY

Please enter your comment!
Please enter your name here