ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। 33ਵਾਂ ਰਾਸ਼ਟਰੀ ਅੱਖਾਂ ਦੇ ਦਾਨ ਜਾਗਰੂਕਤਾ ਪੰਦਰਵਾੜਾ ਜੋ 25 ਅਗਸਤ ਤੋ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ, ਜਿਲਾ ਪੱਧਰ ਤੋਂ ਸ਼ੁਰੂਆਤ ਆਈ.ਡੌਨੇਸ਼ਨ ਐਸੋਸੀਏਸ਼ਨ ਤੇ ਸਿਹਤ ਵਿਭਾਗ ਵੱਲੋ ਸਾਂਝੇ ਤੋਰ ਤੇ ਇਕ ਜਾਗਰੂਕਤਾ ਰੈਲੀ ਦਾ ਅਯੋਜਨ ਕਰਕੇ ਕੀਤੀ ਇਹ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਹਾਇਕ ਸਿਵਲ ਸਰਜਨ ਡਾ. ਰਜੇਸ਼ ਗਰਗ ਤੇ ਬਹਾਦਰ ਸਿੰਘ ਸੁਨੇਤ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ ।
ਰੈਲੀ ਦੋਰਾਨ ਬਹਾਦਰ ਸਿੰਘ ਸੁਨੇਤ ਨੇ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਜਿਲੇ ਵਿੱਚ ਮਾਰਚ ਰੈਲੀਆਂ, ਸੈਮੀਨਾਰ, ਨੁੱਕੜ ਮੀਟਿੰਗਾ ਦਾ ਅਯੋਜਨ ਕੀਤਾ ਜਾਵੇਗਾ ਤੇ ਵੱਧ ਤੋ ਵੱਧ ਇਸ ਦਾ ਮੀਡਿਆ ਰਾਹੀਂ ਪ੍ਰਚਾਰ ਵੀ ਕੀਤਾ ਜਾਵੇਗਾ। ਪੰਦਾਰਵਾੜੇ ਦਾ ਸਮਾਪਨ ਸਮਰੋਹ 8 ਸਤੰਬਰ ਨੂੰ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਹੋਵੇਗਾ । ਇਸ ਮੋਕੇ ਪੰਜਾਬ ਦੇ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੋਰ ਤੇ ਹਾਜਰ ਹੋਣਗੇ। ਉਹਨਾਂ ਵੱਲੋ ਨੇਤਰਦਾਨੀ ਅਤੇ ਸਰੀਰ ਦਾਨੀ ਪਰਿਵਾਰ ਨੂੰ ਅਤੇ ਵੱਖ-ਵੱਖ ਐਨ. ਜੀ. ਉ. ਤੇ ਯੂਥ ਸੇਵਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।
ਇਹ ਰੈਲੀ ਸਿਵਲ ਹਸਪਤਾਲ ਤੋ ਫਗਵਾੜਾ ਚੌਂਕ, ਘੰਟਾ ਘਰ, ਸ਼ੈਸ਼ਨ ਚੌਂਕ, ਸਰਕਾਰੀ ਕਾਲਜ ਚੌਂਕ ਤੋਂ ਹੁੰਦੀ ਹੋਈ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਖਤਮ ਹੋਈ। ਇਸ ਰੈਲੀ ਵਿਚ ਜਾਗਰੂਕਤਾ ਸਮਗ੍ਰੀ ਰਾਹੀ ਵੀ ਜਾਗਰੂਕ ਕੀਤਾ ਗਿਆ। ਇਸ ਰੈਲੀ ਵਿੱਚ ਜਸਵੀਰ ਸਿੰਘ ਜਨਰਲ ਸਕੱਤਰ ਵੱਲੋਂ ਹੁਸ਼ਿਆਰਪੁਰ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਲੇ ਨੂੰ ਸਾਲ 2016 ਵਿੱਚ ਨੇਤਰਦਾਨ ਮੁੱਕਤ ਕਰਨ ਅਤੇ ਸਾਲ 2018 ਦੌਰਾਨ ਪੰਜਾਬ ਰਾਜ ਨੂੰ ਨੇਤਰਦਾਨ ਮੁੱਕਤ ਕਰਨ ਲਈ ਹੁਸ਼ਿਆਰਪੁਰ ਵਾਸੀਆਂ ਦਾ ਨਾਂ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾ ਚੁੱਕਾ ਹੈ । ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਨੇਤਰਦਾਨ ਐਸੋਸੀਏਸ਼ਨ ਵੱਲੋ ਲੋਕਾਂ ਦੇ ਸਹਿਯੋਗ ਨਾਲ 976 ਨੇਤਰਦਾਨ ਨੂੰ ਨੇਤਰ ਪ੍ਰਦਾਨ ਕੀਤੇ ਜਾ ਚੁਕੇ ਹਨ ਅਤੇ 26 ਵਿਆਕਤੀਆਂ ਵੱਲੋਂ ਮੈਡੀਕਲ ਕਾਲਜ ਨੂੰ ਸ਼ਰੀਰਦਾਨ ਕੀਤੇ ਜਾ ਚੁਕੇ ਹਨ।