ਮਿੱਤਲ ਬਣੇ ਪੈਟਰਨ, 100 ਅਧਿਕਾਰੀਆਂ ਨੇ ਜ਼ਿਲਾ ਰੈਡ ਕਰਾਸ ਸੋਸਾਇਟੀ ਦੀ ਹਾਸਲ ਕੀਤੀ ਮੈਂਬਰਸ਼ਿਪ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਜਿਲਾ ਰੈਡ ਕਰਾਸ ਸੋਸਾਇਟੀ ਗਰੀਬ, ਬਿਮਾਰ ਅਤੇ ਹੋਰ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ।  ਇਸ ਸੋਸਾਇਟੀ ਵਲੋਂ ਵੱਧ ਤੋਂ ਵੱਧ ਦਾਨੀ-ਸੱਜਣਾਂ, ਸਮਾਜ ਸੇਵਕਾਂ ਨੂੰ ਇਸ ਸੰਸਥਾ ਨਾਲ ਜੋੜਨ ਦੇ ਉਪਰਾਲੇ ਵੀ ਲਗਾਤਾਰ ਕੀਤੇ ਜਾਂਦੇ ਹਨ। ਇਸੇ ਕੜੀ ਤਹਿਤ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਪ੍ਰਾਈਵੇਟ ਲਿਮਟਡ ਹੁਸ਼ਿਆਰਪੁਰ ਦੇ ਮੈਨੇਜਿੰਗ ਡਾਇਰੈਕਟਰ ਅਮ੍ਰਿਤ ਸਾਗਰ ਮਿੱਤਲ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਪੈਟਰਨ ਬਣਨ ਦੇ ਨਾਲ ਇਸ ਇੰਡਸਟਰੀ ਦੇ 100 ਅਧਿਕਾਰੀਆਂ ਵਲੋਂ ਵੀ ਲਾਈਫ਼ ਮੈਬਰਸ਼ਿਪ ਹਾਸਲ ਕੀਤੀ ਗਈ ਹੈ।
ਇੰਡੀਅਨ ਰੈਡ ਕਰਾਸ ਸੋਸਾਇਟੀ ਦੇ ਵਾਈਸ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਪ੍ਰਾਈਵੇਟ ਲਿਮਟਡ ਵਲੋਂ ਅਧਿਕਾਰੀਆਂ ਨੂੰ ਪੈਟਰਨ ਅਤੇ ਮੈਂਬਰਸ਼ਿਪ ਦੇ ਪ੍ਰਮਾਣ ਪੱਤਰ ਵੰਡਦਿਆਂ ਸੋਨਾਲੀਕਾ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਆਸ ਪ੍ਰਗਟਾਈ ਕਿ ਇੰਡਸਟਰੀ ਹਮੇਸ਼ਾਂ ਰੈਡ ਕਰਾਸ ਸੋਸਾਇਟੀ ਨੂੰ ਯੋਗਦਾਨ ਦਿੰਦੀ ਰਹੇਗੀ, ਤਾਂ ਜੋ ਸਮਾਜ ਭਲਾਈ ਦੇ ਕੰਮ ਨੇਪਰੇ ਚਾੜੇ ਜਾ ਸਕਣ। ਇਸ ਮੌਕੇ ਸੋਨਾਲੀਕਾ ਦੇ ਡਾਇਰੈਕਟਰ ਅਕਸ਼ੇ ਸਾਗਵਾਨ, ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ,  ਅਨੰਦ ਅਗਰਵਾਲ, ਉਮੇਸ਼ ਜੈਨ ਅਤੇ ਮੱਧੂ ਸੂਦਨ ਵੀ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here