ਉਦਮੀਆਂ ਅਤੇ ਆਮ ਜਨਤਾ ਲਈ ਕਾਰਗਰ ਸਾਬਿਤ ਹੋਵੇਗਾ ਉਦਿਅਮ ਸਮਾਗਮ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਜਤਿੰਦਰ ਪ੍ਰਿੰਸ।  ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਸਰਕਾਰ ਵਲੋਂ ਕਰਵਾਏ ਜਾ ਰਹੇ ਜ਼ਿਲਾ ਉਦਿਅਮ ਸਮਾਗਮ ਉਦਮੀਆਂ ਅਤੇ ਆਮ ਜਨਤਾ ਲਈ ਕਾਫੀ ਕਾਰਗਰ ਸਾਬਿਤ ਹੋਣਗੇ। ਉਹ ਜ਼ਿਲਾ ਪੱਧਰ ‘ਤੇ ਹੋਣ ਵਾਲੇ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲਾ ਪ੍ਰੀਸ਼ਦ ਹੁਸ਼ਿਆਰਪੁਰ ਦੀ ਗਰਾਊਂਡ ਵਿੱਚ ਤਿੰਨ ਰੋਜ਼ਾ ਸਮਾਗਮ 15 ਮਾਰਚ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਸਕੀਮਾਂ ਨੂੰ ਪ੍ਰਦਸ਼ਿਤ ਕਰਦੇ ਕਰੀਬ 60 ਸਟਾਲ ਲਗਾਏ ਜਾਣਗੇ। ਇਸ ਤੋਂ ਇਲਾਵਾ ਟੈਕਨੀਕਲ ਸੈਸ਼ਨ ਦੌਰਾਨ ਵਿਭਾਗਾਂ ਵਲੋਂ ਆਮ ਜਨਤਾ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ।

Advertisements

ਵਿਭਾਗਾਂ ਵਲੋਂ ਸਕੀਮਾਂ ਬਾਰੇ ਦਿੱਤੀ ਜਾਵੇਗੀ ਜਾਣਕਾਰੀ, 60 ਦੇ ਕਰੀਬ ਲੱਗਣਗੇ ਸਟਾਲ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਗਮ ਦੌਰਾਨ ਉਦਯੋਗਿਕ ਇਕਾਈਆਂ ਵਲੋਂ ਜ਼ਿਲੇ ਦੀ ਉਨਤੀ ਨੂੰ ਦਰਸਾਉਂਦੇ ਹੋਏ ਲਗਾਏ ਜਾਣ ਵਾਲੇ ਸਟਾਲ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਲਘੂ ਉਦਯੋਗਾਂ ਨੂੰ ਬੜਾਵਾ ਦੇਣ ਲਈ ਇਹ ਸਮਾਗਮ ਸਹਾਈ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਜ਼ਿਲ ਵਿੱਚ ਕਰੀਬ 20 ਵੱਡੇ ਉਦਯੋਗਿਕ ਯੂਨਿਟ ਹਨ, ਜਦਕਿ ਕਰੀਬ 500 ਲਘੂ ਉਦਯੋਗਿਕ ਇਕਾਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਪ੍ਰਫੁਲਿਤ ਕਰਨ ਲਈ ਨਵੀਂ ਉਦਯੋਗਿਕ ਨੀਤੀ ਬਣਾਈ ਗਈ ਹੈ ਅਤੇ ਇਸ ਪਾਲਿਸੀ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਪਣਾ ਕਾਰੋਬਾਰ ਖੋਲਣ ਲਈ ਅਹਿਮ ਜਾਣਕਾਰੀ ਦੇਣ ਤੋਂ ਇਲਾਵਾ ਕਰਜ਼ਾ ਆਦਿ ਦੀ ਸਹੂਲਤ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।

-ਜਨਤਾ ਨੂੰ ਜ਼ਿਲਾ ਪ੍ਰੀਸ਼ਦ ਵਿਖੇ ਹੋ ਰਹੇ ਤਿੰਨ ਰੋਜ਼ਾ ਸਮਾਗਮ ‘ਚ ਸ਼ਿਰਕਤ ਕਰਨ ਦੀ ਅਪੀਲ

ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲਾ ਉਦਿਅਮ ਸਮਾਗਮ ਦੌਰਾਨ ਜਿੱਥੇ ਕਿਸਾਨਾਂ ਨੂੰ ਬਦਲਵੀਂ ਖੇਤੀ, ਰਸਾਇਣ ਮੁਕਤ ਖੇਤੀ, ਫਾਰਮ ਮਸ਼ੀਨਰੀ ਬੈਂਕ, ਸਹਾਇਕ ਧੰਦੇ ਅਪਨਾਉਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਉਥੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਰਬੱਤ ਸਿਹਤ ਬੀਮਾ ਯੋਜਨਾ, ਘਰ-ਘਰ ਰੋਜ਼ਗਾਰ ਯੋਜਨਾ ਤੋਂ ਇਲਾਵਾ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ ਜਾਵੇਗਾ, ਤਾਂ ਜੋ ਯੋਗ ਵਿਅਕਤੀ ਇਨਾਂ ਸਕੀਮਾਂ ਦਾ ਫਾਇਦਾ ਚੁੱਕ ਸਕਣ।

ਉਹਨਾਂ ਆਸ ਪ੍ਰਗਟਾਈ ਕਿ ਉਦਮੀਆਂ ਅਤੇ ਆਮ ਜਨਤਾ ਲਈ ਇਹ ਸਮਾਗਮ ਕਾਫੀ ਸਹਾਈ ਸਾਬਿਤ ਹੋਵੇਗਾ, ਕਿਉਂਕਿ ਉਹਨਾਂ ਨੂੰ ਇਕ ਹੀ ਛੱਤ ਥੱਲੇ ਸਬੰਧਿਤ ਸਕੀਮਾਂ ਦੀ ਜਾਣਕਾਰੀ ਪ੍ਰਦਾਨ ਹੋ ਸਕੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜਨਰਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਅਮਰਜੀਤ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸਰਬਜੀਤ ਸਿੰਘ, ਐਕਸੀਅਨ ਅਜੇ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here