ਵਾਰਡ ਨੰਬਰ 14 ਦੇ ਨਿਵਾਸੀਆਂ ਨੇ ਕਮਿਸ਼ਨਰ ਬਲਬੀਰ ਰਾਜ ਨੂੰ ਸੌਂਪਿਆ ਮੰਗ ਪਤੱਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)। ਨਗਰ ਨਿਗਮ ਦੇ ਵਾਰਡ ਨੰਬਰ 14 ਦੇ ਮੁਹੱਲਾ ਇੰਦਰਾ ਵਿਕਾਸ ਕਲੋਨੀ ਦੇ ਨਿਵਾਸੀਆਂ ਨੇ ਕੌਸਂਲਰ ਬਲਵਿੰਦਰ ਕੁਮਾਰ ਬਿੰਦੀ ਦੀ ਅਗੁਵਾਈ ਵਿੱਚ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੂੰ ਮਿਲ ਕੇ ਮੁਹੱਲੇ ਦੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਸਾਲ 2016 ਵਿੱਚ ਮੁੱਖ ਮੰਤਰੀ ਪੰਜਾਬ ਦੀ ਗ੍ਰਾਂਟ ਦੇ 10 ਲੱਖ ਰੂਪਏ ਇੰਦਰਾ ਵਿਕਾਸ ਕਲੋਨੀ ਵਿੱਖੇ ਪਾਰਕ ਦੀ ਉਸਾਰੀ ਲਈ ਮੰਜੂਰ ਹੋਏ ਸਨ ਜਿਸ ਦੀ ਅਜੇ ਤੱਕ ਉਸਾਰੀ ਨਹੀ ਕੀਤੀ ਗਈ।

Advertisements

ਉਹਨਾਂ ਦੱਸਿਆ ਕਿ ਇਸ ਪਾਰਕ ਵਿੱਚ ਕੁਝ ਲੋਕਾਂ ਵੱਲੋਂ ਨਜਾਇਜ ਕਬੱਜਾ ਕੀਤਾ ਹੋਇਆ ਹੈ। ਇਸ ਲਈ ਇਹ ਨਜਾਇਜ ਕਬਜਾ ਹਟਾ ਕੇ ਪਾਰਕ ਦੀ ਉਸਾਰੀ ਸ਼ੁਰੂ ਕਰਵਾਈ ਜਾਵੇ। ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਮੁਹੱਲਾ ਨਿਵਾਸੀਆਂ ਨੂੰ ਭਰੋਸਾ ਦਿਲਾਇਆ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਕੌਂਸਲਰ ਸੁਰੇਸ਼ ਭਾਟੀਆ ਬਿੱਟੂ, ਵਿਕਰਮਜੀਤ ਸਿੰਘ ਕਲਸੀ, ਸਾਬਕਾ ਕੌਸਲਰ ਖਰੈਤੀ ਲਾਲ ਕਤਨਾ, ਨਿਰਮਲ ਸਿੰਘ, ਸੁਖਵਿੰਦਰ ਸਿੰਘ, ਕੇਵਲ ਸਿੰਘ, ਪ੍ਰੇਮ ਨਾਥ, ਪ੍ਰਵੀਨ ਕੁਮਾਰ, ਸੁਰਿੰਦਰਪਾਲ, ਸੰਦੀਪ ਕੁਮਾਰ, ਜੈ ਚੰਦ, ਮੰਨਦੀਪ, ਨਵਲਦੀਪ ਸਿੰਘ, ਜ਼ਸਵਿੰਦਰ ਸਿੰਘ, ਗੁਰਬਖਸ਼ ਸਿੰਘ, ਸ਼ਾਂਤੀ, ਦਰਸ਼ਨਾਂ, ਲਕਸ਼ਮੀ ਦੇਵੀ, ਮੀਰਾ, ਕਮਲੇਸ਼ ਰਾਣੀ, ਜ਼ੋਗਿੰਦਰ ਕੌਰ, ਰਾਜਵਿੰਦਰ ਕੌਰ,ਦੀਪ ਕੌਰ, ਸਿਮਰ ਕੌਰ, ਗੋਗੀ, ਮਨਜੀਤ ਕੌਰ, ਊਸ਼ਾ ਰਾਣੀ, ਸੁਰਿੰਦਰ ਕੌਰ, ਆਸ਼ਾ ਰਾਣੀ ਆਦਿ ਇਸ ਮੌਕੇ ਤੇ ਮੌਜੂਦ ਸਨ।   

LEAVE A REPLY

Please enter your comment!
Please enter your name here