ਖਰਾਵਲ ਬਸੀ ਤੋਂ ਪਵਨ ਖੈਰੜ ਦੂਜੀ ਵਾਰ ਬਣੇ ਬਲਾਕ ਸੰਮਤਿ ਦੇ ਮੈਂਬਰ

ਹੁਸ਼ਿਆਰਪੁਰ/ਮਾਹਿਲਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਬਲਾਕ ਸੰਮਤੀ ਜੋਨ ਨੰਬਰ 5 ਖਰਾਵਲ ਬਸੀ ਤੋਂ ਪਵਨ ਕੁਮਾਰ ਖੈਰੜ ਨੇ 322 ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਈ ਹੈ। ਪਵਨ ਕੁਮਾਰ ਦੀ ਜਿੱਤ ਨਾਲ ਪਿੰਡ ਖੈਰੜ ਵਿਖੇ ਖੁਸ਼ੀ ਦਾ ਮਾਹੋਲ ਬਣਿਆ ਹੋਇਆ ਹੈ ਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

Advertisements

ਇਸ ਮੌਕੇ ਪਵਨ ਕੁਮਾਰ ਖੈਰੜ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਵੋਟਰਾਂ ਸਪੋਟਰਾਂ ਦੀ ਸਹਾਇਤਾ ਦੇ ਨਾਲ ਦੂਜੀ ਵਾਰ ਲਗਾਤਾਰ ਬਲਾਕ ਸੰਮਤੀ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਹੈ। ਇਸ ਜਿੱਤ ਦਾ ਸਿਹਰਾ ਉਹਨਾਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਤੇ ਸਮੂਹ ਵੋਟਰਾਂ ਨੂੰ ਦਿੱਤਾ। ਇਸ ਮੌਕੇ ਹਰਜਿੰਦਰ ਕੌਰ ਯੂਥ ਪ੍ਰਧਾਨ ਕਾਂਗਰਸ ਹਲਕਾ ਚੱਬੇਵਾਲ ਵੀ ਹਾਜਰ ਸਨ।

LEAVE A REPLY

Please enter your comment!
Please enter your name here