ਡਾ. ਵਿਨੇ ਵਲੋਂ ਕਸਟਮ ਹਾਈਰਿੰਗ ਸੈਂਟਰਾਂ ਦਾ ਨਿਰੀਖਣ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਵਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਲਈ ਬਲਾਕ ਹਾਜੀਪੁਰ ਦੇ ਗੋਰਾਇਆ ਕਿਸਾਨ ਵੈਲਫੇਅਰ ਸੋਸਾਇਟੀ ਪਿੰਡ ਅਰਥੇਵਾਲ ਤੇ ਸੁੰਦਰਪੁਰ ਕਿਸਾਨ ਵੈਲਫੇਅਰ ਸੋਸਾਇਟੀ ਪਿੰਡ ਸੁੰਦਰਪੁਰ ਵਿਖੇ ਸੰਦਾਂ ਦੇ ਕਸਟਮ ਹਾਈਰਿੰਗ ਸੈਂਟਰਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਨਿਰੀਖਣ ਟੀਮ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਵਿੱਚ ਵਰਤੇ ਜਾਣ ਵਾਲੇ ਸੰਦ ਕੰਬਾਇਨ ਸੁਪਰ ਐਸ.ਐਮ.ਐਸ., ਉਲਟਾਵੀਂ ਹੱਲ, ਹੈਪੀ ਸੀਡਰ, ਮੱਲਚਰ, ਪੈਡੀ ਸਟਰਾਅ, ਚੌਪਰ, ਜ਼ੀਰੋ ਡਰਿੱਲ, ਪੈਡੀ ਕਟਰ ਅਤੇ ਰੋਟਾਵੇਟਰ ਆਦਿ ਸੰਦਾਂ ਦਾ ਮੁਆਇਨਾ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਇਨ ਸੀਟੂ ਸਕੀਮ ਅਧੀਨ ਇਹਨਾਂ ਸੈਂਟਰਾਂ ਨੂੰ ਸਰਕਾਰ ਵਲੋਂ 80 ਪ੍ਰਤੀਸ਼ਤ ਸਬਸਿਡੀ ਦਿੱਤੀ ਗਈ ਹੈ ਅਤੇ ਕਿਸਾਨ ਇਹ ਸੰਦ ਆਪਣੇ ਖੇਤਾਂ ਵਿੱਚ ਵਰਤਣ ਲਈ ਇਹਨਾਂ ਸੈਂਟਰਾਂ ਤੋਂ ਕਿਰਾਏ ‘ਤੇ ਲਿਜਾ ਸਕਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਕਤ ਸੈਂਟਰਾਂ ਦਾ ਵੱਧ ਤੋਂ ਵੱਧ ਲਾਹਾ ਲੈਣ, ਤਾਂ ਜੋ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਖੇਤ ਵਿੱਚ ਹੀ ਪ੍ਰਬੰਧਨ ਕੀਤਾ ਜਾ ਸਕੇ।

Advertisements

ਉਹਨਾਂ ਕਿਹਾ ਕਿ ਇਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵੱਧਣ ਦੇ ਨਾਲ-ਨਾਲ ਹਵਾ ਦਾ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ। ਨਿਰੀਖਣ ਟੀਮ ਵਿੱਚ ਬਲਾਕ ਹਾਜੀਪੁਰ ਦੇ ਏ.ਡੀ.ਓ. ਡਾ. ਅਜਰ ਸਿੰਘ ਕੰਵਰ, ਇੰਜੀ: ਅਰੁਣ ਸ਼ਰਮਾ, ਟੈਕਨੀਸ਼ੀਅਨ ਅਵਤਾਰ ਸਿੰਘ, ਹਰਜੀਤ ਸਿੰਘ, ਜੋਗਿੰਦਰ ਪਾਲ, ਸਤਜੀਤ ਸਿੰਘ ਗੋਰਾਇਆ, ਪਰਮਿੰਦਰ ਸਿੰਘ ਸੁੰਦਰਪੁਰ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here