ਸਿਹਤ ਵਿਭਾਗ ਦੀ ਕਾਰਵਾਈ, 30 ਕੁਵਿੰਟਲ ਪਨੀਰ ਦੇ ਸੈਂਪਲ ਫੇਲ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਸ਼ਹਿਰ ਦੇ ਨਜਦੀਕ ਰਹੀਮ ਪੁਰ ਏਰੀਏ ਵਿੱਚ, ਜਦੋ ਮਹਿਗੇ ਭਾਅ ਦਾ ਪਨੀਰ ਇਕ ਮੋਟਰਸਾਈਕਲ ਤੇ ਪਰਵਾਸੀ ਮਜਦੂਰ 150 ਰੁਪਏ ਕਿਲੋ ਦੇ ਰੇਟ ਨਾਲ ਵੇਚਦਾ ਫੜਿਆ ਗਿਆ ਇਹ ਸੂਚਨਾਂ ਜਿਲਾਂ ਸਿਹਤ ਅਫਸਰ ਡਾ. ਸੇਵਾ ਸਿੰਘ ਨੂੰ ਦੋਧੀ ਯੂਨੀਅਨ ਦੇ ਪ੍ਰਧਾਨ ਨੇ ਦਿੱਤੀ ਮੋਕੇ ਤੇ ਜਾ ਕੇ ਸਿਹਤ ਅਫਸਰ ਵੱਲੋ ਇਸ ਦਾ ਪਨੀਰ ਜਬਤ ਕਰ ਲਿਆ ਉਸੇ ਵਕਤ ਦੋਧੀ ਯੂਨੀਅਨ ਵੱਲੋ ਇੱਕ ਹੋਰ ਹਲਵਾਈ  ਦੀ ਦੁਕਾਨ ਤੇ ਫੋਨ ਕੀਤਾ ਤੇ ਕਿ ਸਾਨੂੰ 30 ਕਿਲੋ ਪਨੀਰ ਚਾਹੀਦਾ ਤਾਂ ਉਸੇ ਵਕਤ ਪੰਜ ਮਿੰਟ ਬਆਦ ਲੈ ਲਓ, ਜਦੋਂ ਸਿਹਤ ਅਫਸਰ ਨੇ ਉਥੇ ਰੇਡ ਮਾਰੀ ਦੇ ਵੱਡੇ ਪੱਧਰ ਗੈਰ ਮਿਆਰੀ ਪਨੀਰ ਮਿਲਿਆ ਤੇ ਜਿਲਾਂ ਸਿਹਤ ਅਫਸਰ ਤੇ ਪਨੀਰ ਦੇ ਸੈਂਪਲ ਲੈ ਕੇ ਲੈਬੋਰਟਰੀ ਨੂੰ ਭੇਜ ਦਿੱਤੀ, ਤੇ ਪਨੀਰ ਨੂੰ ਕਬਜੇ ਵਿੱਚ ਲੈ ਲਿਆ। ਇਸ ਮੋਕੇ ਜਿਲਾਂ ਸਿਹਤ ਅਫਸਰ ਨੇ ਦੱਸਿਆ ਕਿ ਜੂਨ ਤੇ ਅਗਸਤ ਮਹੀਨੇ ਵਿੱਚ 43 ਸੈਪਲ ਦੁੱਧ ਜਿਨਾੰ ਵਿੱਚੋ 13 ਫੇਲ , 39 ਸੈਪਲ ਪਨੀਰ ਖੋਆ ਤੇ ਦਹੀ 17 ਸੈਪਲ  ਫੇਲ ਤੇ ਕੁੱਲ ਮਿਲਾ ਕੇ 45 ਪ੍ਰਤੀਸ਼ਤ ਸੈਪਲ ਫੇਲ ਆਏ ਹਨ ।

Advertisements

ਉਹਨਾਂ ਦੱਸਿਆ ਕਿ ਪਿਛਲੇ ਦਿਨੀ 30 ਕੁਵਿੰਟਲ ਪਨੀਰ ਗੈਰ ਮਿਆਰੀ ਪਨੀਰ ਫੜਿਆ ਸੀ ਸਾਰੇ ਸੈਪਲ ਫੇਲ ਆਏ ਹਨ । ਇਸ ਮੋਕੇ ਉਹਨਾਂ ਦੱਸਿਆ ਕਿ 150 ਰੁਪਏ ਕਿਲੋ ਪਨੀਰ ਮਿਲਾਵਟ ਖੋਰਾ ਕੋਲੋ ਖਰੀਦ ਕਿ  ਕੁਝ ਦੁਕਾਨਦਾਰ ਇਸੇ ਪਨੀਰ ਨੂੰ 300 ਰੁਪਏ ਵਿੱਚ ਵੇਚਦੇ ਹਨ, ਸਾਨੂੰ ਇਹ ਨਹੀ ਸਮਝ ਆਈ ਕਿ ਇਹਨਾਂ ਨੂੰ ਕਿਸ ਰੇਟ ਨਾਲ ਇਹ ਪਨੀਰ ਮਿਲਦਾ ਹੈ, ਤਾਂ ਸਮਝ ਲਓ ਇਹ ਪਨੀਰ ਖਾਣ ਦੇ ਕਾਬਲ ਨਹੀ ਨਿਰੀ ਜਹਿਰ ਹੈ  ।

ਉਹਨਾਂ ਇਹ ਵੀ ਦੱਸਿਆਂ  ਕਿ ਆਉਣ ਵਾਲੇ ਦਿਨ ਤਿਉਹਾਰਾਂ ਦੇ ਦਿਨ ਇਹ ਮਿਲਵਟ ਖੋਰ ਹੋਰ ਜਿਲੇ ਵਿੱਚ ਮਿਲਵਟੀ ਚੀਜਾਂ ਵੇਚਣ ਦੀ ਕੋਸ਼ਿਸ਼ ਕਰਨਗੇ, ਤੇ ਲੋਕਾਂ ਦੀ ਸਿਹਤ ਨਾਲ  ਖਿਲਵਾੜ ਕਰ ਸਕਦੇ ਹਨ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਕਾਨਦਾਰਾਂ ਕੋਲੋ ਖੁਲਾਂ ਦੁੱਧ, ਪਨੀਰ ਖੋਆ ਨਾ ਖਰੀਦਣ ਤੇ ਪ੍ਰੋਸੈਸ ਮਿਲਕ ਹੀ ਵਰਤਣ , ਜਿਵੇ ਕਿ ਵੇਰਕਾਂ ਤੇ ਹੋਰ । ਇਸ ਮੋਕੇ ਦੋਧੀ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਵਿਜੇ ਪਾਲ, ਸੁੱਚਾ ਸਿੰਘ ਤੇ ਸਿਹਤ ਵਿਭਾਗ ਵੱਲੋਂ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆਂ ਵਿੰਗ ਗੁਰਵਿੰਦਰ ਸ਼ਾਨੇ,  ਅਸ਼ੋਕ ਕੁਮਾਰ  ਅਤੇ ਨਰੇਸ਼ ਕੁਮਾਰ ਹਾਜਰ ਸਨ।

LEAVE A REPLY

Please enter your comment!
Please enter your name here