ਜਿਲੇ ਵਿੱਚ 7 ਹੋਰ ਮਰੀਜ ਪਾਜੀਟਿਵ, ਗਿਣਤੀ ਹੋਈ 207, 18 ਐਕਟਿਵ

ਹੁਸ਼ਿਆਰਪਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ 562 ਨਵੇ ਸੈਪਲ ਲੈਣ ਨਾਲ  ਅਤੇ 476 ਸੈਪਲਾਂ ਦੀ ਰਿਪੋਟ ਆਉਣ ਤੇ 7 ਵਿਅਕੀਤੀਆਂ ਦੀ ਰਿਪੋਟ ਪਾਜਟਿਵ ਆਈ ਹੈ। ਜਿਸ ਨਾਲ ਜਿਲੇ ਵਿੱਚ ਪਾਜੀਟਿਵ ਕੇਸਾਂ ਦੀ ਗਿਣਤੀ 207 ਹੋ ਗਈ ਹੈ। ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 17,904 ਹੋ ਗਈ ਹੈ ਅਤੇ ਲੈਬ ਤੇ ਪ੍ਰਾਪਤ ਰਿਪੋਟਾਂ ਅਨੁਸਾਰ 17,000 ਸੈਪਲ ਨੈਗਟਿਵ ਅਤੇ 687 ਸੈਪਲਾਂ ਦੀ ਰਿਪੋਟ ਦਾ ਇਨੰਤਜਾਰ ਹੈ। ਪਾਜੀਟਿਵ ਕੇਸਾ ਦੀ ਗਿਣਤੀ 207 ਹੋ ਗਈ,  ਤੇ 30 ਸੈਂਪਲ ਇੰਨਵੈਲਡ ਹਨ ।

Advertisements

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਅੱਜ ਜਿਲੇ ਨਾਲ ਸਬੰਧਿਤ ਲੁਧਿਆਣਾ ਤੋਂ 2 ਕੇਸ 1 ਪੰਜਾਬ ਪੁਲਿਸ ਦਾ ਮੁਲਾਜਮ ਦੂਜਾ ਪ੍ਰਈਵੇਟ ਨੌਕਰੀ ਕਰਦਾ ਹੈ ।1 ਕੇਸ ਪਟਿਆਲਾ ਤੋ ਪੁਲਿਸ ਮੁਲਾਜਮ ਦਾ ਹੈ । ਬੀ. ਐਸ.ਐਫ. ਖੜਕਾਂ ਕੈਪ ਦੇ 2 ਨੋਜਵਾਨ ਹਨ,  ਤੇ 2 ਵਿਦੇਸ਼ ਤੋ ਆਏ ਵਿਅਕਤੀ ਮਹਿਤਾਬਪੁਰ ਗੜਸੰਕਰ ਤੇ 1 ਚੱਕ ਸਾਧੂ ਦਾ ਹੈ। ਜਿਲੇ ਵਿੱਚ ਅੱਜ ਤੱਕ 7 ਮੌਤਾ ਹੋ ਚੁੱਕਿਆਂ ਹਨ ਤੇ 18 ਕੇਸ ਐਕਟਿਵ ਹਨ ਤੇ 182 ਮਰੀਜ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਸਿਹਤ ਸਲਾਹ ਸੰਬਧੀ ਉਹਨਾਂ ਲੋਕਾਂ ਨੂੰ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਸਮਾਜਿਕ ਦੂਰੀ ਰੱਖਣ, ਗਰਭਵਤੀ ਔਰਤਾਂ ਤੇ 10 ਸਾਲ ਤੱਕ ਦੇ ਬੱਚਿਆ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੰਦੇ ਹੋਏ ਇਸ ਬਿਮਾਰੀ ਦੇ ਸਮਾਜਿਕ ਫਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ ।

ਇਸ ਮੋਕੇ ਉਹਨਾ ਇਹ ਵੀ ਦੱਸਿਆ ਜਿਲਾ ਐਪੀਡੀਮੋਲੋਜਿਸਟ ਸ਼ਲੇਸ਼ ਕੁਮਾਰ ਜੋ ਕਿ ਪਿਛਲੇ 4 ਮਹੀਨੇ ਤੋ ਲਗਾਤਾਰ ਕੋਰੋਨਾ ਬਾਰੀਅਰ ਫਰੰਟ ਲਾਇਨ ਤੇ ਲ਼ੜ ਰਹੇ ਹਨ ਉਹਨਾਂ ਦਾ ਵੀ ਅੱਜ ਕੋਰੋਨਾ ਟੈਸਟ ਕੀਤਾ ਗਿਆ ਹੈ।

LEAVE A REPLY

Please enter your comment!
Please enter your name here