ਸੰਵਿਧਾਨ ਨੂੰ ਸਾੜਨ ਵਾਲਿਆਂ ਨੂੰ ਦਿੱਤੀ ਜਾਵੇ ਕੜੀ ਸਜ਼ਾ: ਬਸਪਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਵੱਲੋਂ ਜ਼ਿਲਾ ਇੰਚਾਰਜ ਦਿਨੇਸ਼ ਕੁਮਾਰ ਪੱਪੂ ਅਤੇ ਸ਼ਹਿਰੀ ਜ਼ਿਲਾ ਪ੍ਰਧਾਨ ਹਰਜੀਤ ਲਾਡੀ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰ.ਐੱਸ.ਐੱਸ. ਦਾ ਫਗਵਾੜਾ ਚੌਂਕ ਵਿਖੇ ਪੁਤਲਾ ਸਾੜਿਆ ਗਿਆ। ਇਸ ਪ੍ਰਦਰਸ਼ਨ ‘ਚ ਸਰਦਾਰ ਮਨਿੰਦਰ ਸਿੰਘ ਸ਼ੇਰਪੁਰੀ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ, ਇੰਜ. ਮਹਿੰਦਰ ਸਿੰਘ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ ਅਤੇ ਉਂਕਾਰ ਸਿੰਘ ਝਮਟ ਸਕੱਤਰ ਬਸਪਾ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ।

Advertisements

ਇਸ ਮੌਕੇ ਤੇ ਬਸਪਾ ਆਗੂਆਂ ਨੇ ਕਿਹਾ ਦਿੱਲੀ ਵਿੱਚ ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲਿਆਂ ਨੂੰ ਅਤੇ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਦੇ ਲਈ ਗਲਤ ਸ਼ਬਦਾਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਦੇਸ਼ ਧਰੋਹ ਦਾ ਮੁਕੱਦਮਾ ਅਤੇ ਉਨਾਂ ਦੀ ਨਾਗਰਿਕਤਾ ਨੂੰ ਰੱਦ ਕੀਤਾ ਜਾਵੇ। ਅਤੇ ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਸੰਵਿਧਾਨ ਦਾ ਅਪਮਾਨ ਰੋਕਣ ਲਈ ਦੋਸ਼ੀਆਂ ਨੂੰ ਕੜਾ ਤੋਂ ਕੜਾ ਦੰਡ ਦਿੱਤਾ ਜਾਵੇ ਅਤੇ ਸੰਸਦ ਵਿੱਚ ਕਾਨੂੰਨ ਬਣਾਇਆ ਜਾਵੇ। ਬਸਪਾ ਆਗੂਆਂ ਨੇ ਅੱਗੇ ਕਿਹਾ ਬਾਬਾ ਸਾਹਿਬ ਡਾ. ਭੀਮ ਰਾਓ ਨੇ ਸਿਰਫ਼ ਦਲਿਤਾਂ ਦੇ ਹੱਕਾਂ ਦੀ ਗੱਲ ਨਹੀ ਕੀਤੀ ਉਹਨਾਂ ਨੇ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਅਧਿਕਾਰ ਦਵਾਇਆ। ਮਜ਼ਦੂਰਾਂ ਦੇ ਲਈ ਰੱਖਿਆ ਮਜ਼ਦੂਰ ਵਿਕਾਸ ਕੋਸ਼ ਦੀ ਸਥਾਪਨਾ ਕੀਤੀ।

ਉਹਨਾਂ ਨੇ ਕਾਨੂੰਨ ਹੜਤਾਲ ਕਰਨ ਦਾ ਹੱਕ ਦਵਾਇਆ ਤਾਂ ਕਿ ਕਰਮਚਾਰੀ ਆਪਣੇ ਹੱਕਾਂ ਦੀ ਰੱਖਿਆ ਕਰ ਸਕਣ ਅਤੇ ਬਾਬਾ ਸਾਹਿਬ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸੰਵਿਧਾਨ ਦੇ ਵਿੱਚ ਹਰ ਧਰਮ ਦਾ ਸਤਿਕਾਰ ਕਰਨ ਦਾ ਕਾਨੂੰਨ ਲਿਖਿਆ। ਸੰਵਿਧਾਨ ਨੂੰ ਸਾੜਨ ਵਾਲੇ ਦੇਸ਼ ਵਿੱਚ ਆਂਤਕ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਜਿਸ ਦੇ ਪਿੱਛੇ ਆਰ.ਐੱਸ.ਐੱਸ. ਦੀ ਡੂੰਘੀ ਸਾਜ਼ਿਸ਼ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਖਦੇਵ ਬਿੱਟਾ, ਮਦਨ ਸਿੰਘ ਬੈਂਸ ਜ਼ਿਲਾ ਇੰਚਾਰਜ, ਪਵਨ ਕੁਮਾਰ ਪ੍ਰਧਾਨ ਵਿਧਾਨ ਸਭਾ, ਉਂਕਾਰ ਸਿੰਘ ਨਲੋਂਈਆਂ ਇੰਚਾਰਜ, ਡਾ. ਸੰਤੋਖ ਸਿੰਘ, ਨਛੱਤਰ ਸਿੰਘ ਜ਼ਿਲਾ ਇੰਚਾਰਜ, ਸਤੀਸ਼ ਕੁਮਾਰ ਖ਼ਾਨਪੁਰ, ਵਿਜੇ ਕੁਮਾਰ ਬੱਸੀ ਖਵਾਜੂ, ਮੰਨੀ ਸਲਵਾੜਾ, ਹਰਭਜਨ ਭੱਟੀ, ਧਨੀ ਰਾਮ, ਦਰਸ਼ਨ ਲੱਦੜ, ਸੋਹਨ ਲਾਲ ਪੁਰਹੀਰਾਂ, ਅਨਿਲ ਅੰਬੇਦਕਰ, ਰਿੱਕੀ ਕਮਾਲਪੁਰ, ਰੰਧਾਵਾ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here