‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਖੇਡ ਵਿਭਾਗ ਵਲੋਂ ਕਰਵਾਏ ਗਏ ਤੈਰਾਕੀ ਮੁਕਾਬਲੇ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਖੇਡ ਵਿਭਾਗ ਵਲੋਂ ਸਰਵਿਸ ਕਲੱਬ ਤੈਰਾਕੀ ਪੂਲ ਵਿਖੇ ਵਿਭਾਗੀ ਤੈਰਾਕੀ ਕੋਚ ਨਿਤਿਸ਼ ਠਾਕੁਰ ਵਲੋਂ ਵੱਖ-ਵੱਖ ਈਵੈਂਟ ਕਰਵਾਏ ਗਏ।

Advertisements

ਜ਼ਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੇ ਦੋ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵਧੀਕ ਸਹਾਇਕ ਕਮਿਸ਼ਨਰ ਅਮਿਤ ਸਰੀਨ ਵਲੋਂ ਸਨਮਾਨਿਤ ਕੀਤਾ ਗਿਆ। ਅਤੇ ਇਸ ਮੌਕੇ ਜਿੱਤੇ ਹੋਏ ਖਿਡਾਰੀਆਂ ਨੂੰ ਆਸ਼ੀਰਵਾਦ ਦੇ ਕੇ ਹੋਰ ਮੇਹਨਤ ਕਰਨ ਲਈ ਕਿਹਾ। ਉਹਨਾਂ ਦੱਸਿਆ ਕਿ ਤੈਰਾਕੀ ਪੂਲ ਕਲੱਬ ਵਿਖੇ ਤੈਰਾਕੀ ਦੇ ਮੁਕਾਬਲੇ ਬਹੁਤ ਹੀ ਸਫ਼ਲਤਾ ਪੂਰਵਕ ਢੰਗ ਨਾਲ ਕਰਵਾਏ ਗਏ।

ਇਸ ਮੌਕੇ ‘ਤੇ ਸਿਲੈਕਸ਼ਨ ਕਮੇਟੀ ਮੈਂਬਰ ਪਰਮਜੀਤ ਸਿੰਘ, ਮੈਂਬਰ ਹਰਮਨਪ੍ਰੀਤ ਸੈਣੀ, ਨੈਸ਼ਨਲ ਖਿਡਾਰੀ ਸਰਵਿਸ ਕਲੱਬ ਮੈਨੇਜਰ ਨਵੀਨ ਠਾਕੁਰ ਅਤੇ ਲਾਈਫ ਕਾਰਡ ਜੀਵਨ ਪੱਥਰੀਆ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here