ਜਿਮਨੀ ਚੋਣਾਂ ਵਿੱਚ ਮੰਗਾਂ ਨੂੰ ਲੈ ਕੇ ਰੋਸ਼ ਰੈਲਿਆਂ ਤੇ ਧਰਨੇ ਕਰੇਗੀ ਰੈਵਨਿਊ ਪਟਵਾਰ ਯੂਨਿਅਨ ਪੰਜਾਬ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਸਮੀਰ ਸੈਣੀ/ਜਤਿੰਦਰ ਪ੍ਰਿੰਸ। ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦਾ ਆਮ ਅਜਲਾਸ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਦੀ ਪ੍ਰਧਾਨਗੀ ਹੇਠ ਜਿਲਾ ਹੁਸ਼ਿਆਰਪੁਰ ਵਿਖੇ ਹੋਇਆ। ਪ੍ਰੈਸ ਬਿਆਨ ਜਾਰੀ ਕਰਦਿਆਂ ਉਹਨਾਂ ਨੇ ਕਿਹਾ ਕਿ ਆਉਣ ਵਾਲੀਆ ਜਿਮਨੀ ਚੋਣਾਂ ਵਿੱਚ ਪਟਵਾਰੀਆਂ ਵਲੋਂ ਰੋਸ਼ ਵਜੋਂ ਧਰਨੇ ਅਤੇ ਰੈਲੀਆਂ ਕੀਤੀਆਂ ਜਾਣਗੀਆ। ਜਦੋਂ ਤੱਕ ਰਿਟਾਇਰ ਪਟਵਾਰੀ/ਕਾਨੂੰਗੋ ਨੂੰ ਮੁੜ ਭਰਤੀ ਕਰਨ ਵਾਲੀ ਚਿੱਠੀ ਨੂੰ ਰੱਦ ਕਰਕੇ, ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ ਅਤੇ ਮੰਗੀਆਂ ਹੋਈ ਮੰਗਾਂ ਲਾਗੂ ਨਹੀਂ ਕੀਤੀਆ ਜਾਂਦੀਆ ਸੰਘਰਸ਼ ਜਾਰੀ ਰਹੇਗਾ ।

Advertisements

-ਹੁਸ਼ਿਆਰਪੁਰ ਵਿਖੇ ਯੂਨਿਅਨ ਦਾ ਅਜਲਾਸ ਆਯੋਜਤ, ਪੰਜਾਬ ਸਰਕਾਰ ਦੇ ਪ੍ਰਤੀ ਜਾਹਿਰ ਕੀਤਾ ਰੋਸ਼

ਮੰਨਿਆਂ ਹੋਈਆਂ ਮੰਗਾਂ ਵਿੱਚ ਮਿਤੀ 1 ਜਨਵਰੀ 1986 ਤੋ ਲੈ ਕੇ 31 ਦਿਸੰਬਰ 1995 ਤੱਕ ਭਰਤੀ ਹੋਏ ਪਟਵਾਰੀਆਂ ਦੀ ਤਨਖਾਹ ਇਕਸਾਰ 1365-2410 ਦੇ ਸਕੇਲ ਮੁਤਾਬਿਕ ਕੀਤੀ ਜਾਵੇ । ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਬਾਕੀ ਮਹਿਕਮਿਆਂ ਵਾਂਗ ਪੂਰੀ ਤਨਖਾਹ ਦਿੱਤੀ ਜਾਵੇ। ਪ੍ਰੋਬੇਸ਼ਨ ਪੀਰੀਅਡ ਤਹਿਸੀਲਦਾਰ ਦੀ ਤਰਾਂ ਤੇ ਟਰੇਨਿੰਗ ਤੋ ਹੀ ਸ਼ੁਰੂ ਕੀਤਾ ਜਾਵੇ ਅਤੇ ਇਸ ਸਮੇਂ ਨੂੰ 3 ਸਾਲ ਤੋ ਘਟਾ ਕੇ 2 ਸਾਲ ਕੀਤਾ ਜਾਵੇ। ਲੋਕਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ 7 ਪਟਵਾਰੀਆਂ ਪਿੱਛੇ ਇੱਕ ਕਾਨੂੰਗੋ ਲਗਾਇਆ ਜਾਵੇ ਤਾਂ ਜੋ ਤਕਸੀਮ ਦੇ ਨਕਸ਼ੇ ਅਤੇ ਨਿਸ਼ਾਨਦੇਹੀਆਂ ਸਮੇਂ ਅਨੁਸਰ ਹੋ ਸਕਣ।

ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਰਾਣੀ ਪੈਂਸ਼ਨ ਸਕੀਮ ਬਹਾਲ ਕੀਤੀ ਜਾਵੇ, ਪਟਵਾਰੀਆਂ ਅਤੇ ਲੋਕਾਂ ਦੇ ਬੈਠਣ ਲਈ ਸਹੀ ਢੰਗ ਦੇ ਕਮਰੇ ਏ. ਸੀ. ਲਗਾ ਕੇ ਬਣਾਏ ਜਾਣ, ਜਨਰੇਟਰ, ਬਾਥਰੂਮ, ਪੀਣ ਵਾਲੇ ਪਾਣੀ, ਸਫਾਈ ਸੇਵਕ ਦਾ ਪ੍ਰਬੰਧ ਕੀਤਾ ਜਾਵੇ । ਮਹਿਕਮਾ ਮਾਲ ਦੇ ਰਿਕਾਰਡ ਸਬੰਧੀ ਪਟਵਾਰੀ, ਕਾਨੂੰਗੋ ਤੇ ਤਹਿਸੀਲਦਾਰ ਦੇ ਵਿਰੁੱਧ ਪਰਚਾ ਦਰਜ ਕਰਨ ਤੋ ਪਹਿਲਾਂ ਵਿਜੀਲੈਂਸ ਤੇ ਪੁਲਿਸ ਨੂੰ ਜਿਲਾ ਕੁਲੈਕਟਰ ਤੋ ਪ੍ਰਵਾਨਗੀ ਲੈਣੀ ਚਾਹੀਦੀ ਹੈ । ਨਵੇਂ ਪਟਵਾਰੀਆਂ ਨੂੰ ਲੈਪਟੋਪ ਦਿੱਤੇ ਜਾਣ ਤਾਂ ਜੋ ਆਪਣਾ ਕੰਮ ਆਪ ਕਰ ਸਕਣ । ਲੜਕੀਆਂ ਭਰਤੀ ਹੋਣ ਕਰਕੇ ਉਹਨਾਂ ਲਈ ਬਾਥਰੂਮ ਵੱਖਰੇ ਬਣਾਏ ਜਾਣ ਅਤੇ ਮੁੰਡਿਆਂ ਦੀ ਤਰਾਂ ਤੇ ਡੀ.ਐਲ.ਆਰ ਵਿੱਚ ਲੜਕੀਆਂ ਲਈ ਵਧੀਆ ਹੋਸਟਲ ਬਣਾਇਆ ਜਾਵੇ ।

ਪਟਵਾਰੀਆਂ ਨੂੰ ਹਾਈਕੋਰਟ ਵਿੱਚ, ਕੋਰਟਾਂ ਵਿੱਚ ਅਤੇ ਸੀਨਿਅਰ ਅਧਿਕਾਰੀਆਂ ਦੀ ਅਦਾਲਤਾਂ ਵਿੱਚ ਰਿਕਾਰਡ ਲੈ ਕੇ ਜਾਣਾ ਪੈਂਦਾ ਹੈ ਇਸ ਲਈ ਟੋਲ ਪਲਾਜਾ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਤੇ ਤਜਿੰਦਰ ਸਿੰਘ ਗੋਲਡੀ ਜਨਰਲ ਸਕੱਤਰ ਪੰਜਾਬ, ਕੁਲਵਿੰਦਰ ਸਿੰਘ ਗੁਲਪੁਰ ਜਿਲਾ ਪ੍ਰਧਾਨ ਨਵਾਂ ਸ਼ਹਿਰ, ਉਂਕਾਰ ਸਿੰਘ ਸਹਾਇਕ ਜਨਰਲ ਸਕੱਤਰ ਪੰਜਾਬ, ਗੁਰਸੇਵਕ ਸਿੰਘ ਗਰੇਵਾਲ  ਜਿਲਾ ਪ੍ਰਧਾਨ ਲੁਧਿਆਣਾ,  ਜਸਵਿੰਦਰ ਸਿੰਘ ਜਿਲਾ ਪ੍ਰਧਾਨ ਫਤਿਹਗੜ, ਜਗਤਾਰ ਸਿੰਘ ਨਾਭਾ, ਮਨਦੀਪ ਕੁਮਾਰ  ਫਤਿਹਗੜ ਸਾਹਿਬ, ਵਰਿੰਦਰ ਕੁਮਾਰ ਰੱਤੀ ਜਿਲਾ ਪ੍ਰਧਾਨ ਹੁਸ਼ਿਆਰਪੁਰ, ਅਸ਼ੋਕ ਕੁਮਾਰ ਜਨਰਲ ਸਕੱਤਰ ਹੁਸ਼ਿਆਰਪੁਰ, ਦੀਪਕ ਰਾਏ ਜਿਲਾ ਖਜਾਨਚੀ, ਦਲਜੀਤ ਸਿੰਘ ਤਹਿਸੀਲ ਪ੍ਰਧਾਨ ਹੁਸ਼ਿਆਰਪੁਰ, ਜਗੀਰ ਸਿੰਘ ਤਹਿਸੀਲ ਪ੍ਰਧਾਨ ਗੜਸ਼ੰਕਰ, ਹਰਜਿੰਦਰ ਸਿੰਘ ਤਹਿਸੀਲ ਪ੍ਰਧਾਨ ਦਸੂਹਾ, ਜਤਿੰਦਰ ਬੇਹਲ ਤਹਿਸੀਲ ਪ੍ਰਧਾਨ ਮੁਕੇਰਿਆਂ, ਸੌਰਵ ਸਹਿਗਲ ਜਨਰਲ ਸਕੱਤਰ ਮੁਕੇਰਿਆਂ, ਮਨਜੀਤ ਸਿੰਘ ਜਨਰਲ ਸਕੱਤਰ ਦਸੂਹਾ, ਸੰਦੀਪ ਪਨੇਸਰ ਜਨਰਲ ਸਕੱਤਰ ਹੁਸ਼ਿਆਰਪੁਰ, ਰਵਿੰਦਰ ਸਿੰਘ ਜਨਰਲ ਸਕੱਤਰ ਗੜਸ਼ੰਕਰ, ਪਟਵਾਰ ਯੂਨਿਅਨ ਦੇ ਅਹੁਦੇਦਾਰ ਤੇ ਵੱਖ-ਵੱਖ ਹਲਕਿਆਂ ਤੋਂ ਆਏ ਪਟਵਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here