ਵਾਤਾਵਰਣ ਨੂੰ ਸਾਫ਼ ਰਖੱਣ ਲਈ ਕਪੜੇ ਦੇ ਥੈਲੇ ਦੀ ਵਰਤੋਂ ਕੀਤੀ ਜਾਵੇ: ਮੀਨੂੰ ਸੇਠੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼)।  ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਦੀ ਅਗਵਾਈ ਹੇਠ ਵਾਰਡ ਨੰ. 13 ਦੇ ਕੌਸਲਰ ਮੀਨੂੰ ਸੇਠੀ ਦੇ ਸਹਿਯੋਗ ਨਾਲ ਫਤਿਹਗੜ ਅਤੇ ਨਾਲ ਲਗਦੇ ਮੁਹਲਿਆਂ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸ਼ਹਿਰ ਦੇ ਵਾਤਾਵਰਣ ਨੂੰ ਸਾਫ਼-ਸੁੱਥਰਾ ਬਣਾਉਣ ਲਈ ਪਲਾਸਟਿਕ ਦੀ ਵਰਤੋ ਨਾਂ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਪ੍ਰਦੂਸ਼ਨ ਰਹਿਤ ਕੈਰੀ ਬੈਗ ਵੀ ਵੰਡੇ ਗਏ।

Advertisements

ਮੇਅਰ ਸ਼ਿਵ ਸੂਦ ਨੇ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰੇਲੂ ਸਮਾਨ ਦੀ ਖਰੀਦ ਕਰਨ ਸਮੇਂ ਆਪਣੇ ਘਰ ਤੋ ਹੀ ਕਪੜੇ ਦੇ ਥੈਲੇ ਲੈ ਕੇ ਜਾਣ, ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਸਮਾਨ ਨਾ ਲੈਣ ਅਤੇ ਸ਼ਹਿਰ ਦਾ ਵਾਤਾਵਰਣ ਸਾਫ਼-ਸੁੱਥਰਾ ਬਣਾਉਣ ਵਿੱਚ ਸਹਿਯੋਗ ਦੇਣ। ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ, ਸੀ.ਐਫ. ਦੀਪਕ ਕੁਮਾਰ, ਰਵਿੰਦਰ ਸਿੰਘ, ਰਾਮ ਦੇਵ ਯਾਦਵ ਅਤੇ ਵਾਰਡ ਨੰ.13 ਦੇ ਮੁੱਹਲਾ ਵਾਸੀ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਮੌਜੂਦ ਸਨ। 

LEAVE A REPLY

Please enter your comment!
Please enter your name here