ਕੁੜੀਆਂ ਅਤੇ ਔਰਤਾਂ ਸਾਡੀ ਕੁੱਲ ਆਬਾਦੀ ਦਾ ਅੱਧਾ ਹਿੱਸਾ ਹਨ – ਡਾ. ਸੰਜੀਵ ਬਬੂਟਾ

unnamed

ਹੁਸ਼ਿਆਰਪੁਰ, 24 ਅਗਸਤ। ਪੰਜਾਬ ਦੀਆਂ ਕੁੜੀਆਂ ਦੇ ਪ੍ਰਸਿੱਧ ਤਿਉਹਾਰ ਧੀਆਂ ਦੇ ਮੌਕੇ ਤੇ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਕੂਲ ਹੁਸ਼ਿਆਰਪੁਰ ਦੀਆਂ ਸਿੱਖਿਆਰਥਣਾਂ ਅਤੇ ਵਿਦਿਆਰਥਣਾਂ ਵੱਲੋਂ ਇੱਕ ਵਿਸ਼ੇਸ਼ ਸਮਾਗਮ ਮਨਾਇਆ ਗਿਆ।  ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੰਜੀਵ ਬੂਬਟਾ ਦੀ ਸਰਪ੍ਰਸਤੀ ਹੇਠ ਮਨਾਏ ਗਏ ਇਸ ਸਮਾਰੋਹ ਦੌਰਾਨ ਵਿਦਿਆਰਥਣਾਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਗਿੱਧੇ ਦੌਰਾਨ ਬੋਲੀਆਂ ਪਾ ਕੇ ਅਤੇ ਨੱਚ ਗਾ ਕੇ ਖੁਸ਼ੀ ਪ੍ਰਗਟਾਈ ਗਈ। ਇਸ ਮੌਕੇ ਕੁੜੀਆਂ ਨੇ  ਆਪਸ ਵਿੱਚ ਮਿਲਕੇ ਸਖੀਆਂ ਸਹੇਲੀਆਂ ਦੀਆਂ ਹਥੇਲੀਆਂ ਤੇ ਮਹਿੰਦੀ ਵੀ ਰਚਾਈ। ਤੀਆਂ ਦੇ ਇਸ ਸਮਾਗਮ ਦੌਰਾਨ ਸਿਵਲ ਸਰਜਨ ਡਾ. ਸੰਜੀਵ ਬਬੂਟਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਇਸ ਗੱਲ ਦੀ ਪ੍ਰੇਰਣਾ ਦਿੰਦਾ ਹੈ ਕਿ ਕਾਇਨਾਤ ਦੇ ਸਤੁੰਲਨ ਨੂੰ ਕਾਇਸ ਰੱਖਣ ਲਈ ਕੁੜੀਆਂ ਦੀ ਹੋਂਦ ਬਹੁਤ ਜ਼ਰੂਰੀ ਹੈ। ਕੁੜੀਆਂ ਅਤੇ ਔਰਤਾਂ ਸਾਡੀ ਕੁੱਲ ਆਬਾਦੀ ਦਾ ਅੱਧਾ ਹਿੱਸਾ ਹਨ। ਸੋ ਸਮਾਜ ਦੀ ਅੱਧੀ ਆਬਾਦੀ ਦੀ ਰਹਿਨੁਮਾਈ ਕਰਦੀਆਂ ਕੁੜੀਆਂ ਦੇ ਨਾਲ ਹੀ ਤੀਆਂ ਦਾ ਤਿਉਂਹਾਰ ਸੱਜਦਾ ਹੈ। ਇਸ ਲਈ ਸਮਾਜ ਨੂੰ ਧੀਆਂ ਅਤੇ ਪੁਤੱਰਾਂ ਵਿੱਚ ਫਰਕ ਨਾ ਕਰਦੇ ਹੋਏ ਕੁੜੀਆਂ ਨੂੰ ਮੁਡਿੰਆਂ ਦੇ ਬਰਾਬਰ ਪਾਲਣ ਪੋਸ਼ਣ ਅਤੇ ਸਿੱਖਿਆ ਦੇ ਅਵਸਰ ਦੇਣੇ ਚਾਹੀਦੇ ਹਨ ਅਤੇ ਮਾਦਾ ਭਰੂਣ ਹੱਤਿਆ ਵਰਗੀ ਬੁਰਾਈ ਨੂੰ ਸਮਾਜ ਵਿੱਚੋਂ ਖਤਮ ਕਰਨ ਵਿੱਚ ਹਰ ਸਭੰਵ ਯੋਗਦਾਨ ਦੇਣਾ ਚਾਹੀਦਾ ਹੈ। ਜੇਕਰ ਕੁੜੀਆਂ ਨਹੀਂ ਹੋਣਗੀਆਂ ਤਾਂ ਸਾਡੇ ਵਿਰਾਸਤ ਦੇ ਮਾਲਿਕ ਇਹ ਪੁਰਾਤਨ ਤਿਉਹਾਰ ਵੀ ਅਲੋਪ ਹੋ ਜਾਣਗੇ। ਉਨ੍ਹਾਂ ਇਸ ਖੁਸ਼ੀ ਦੇ ਮੌਕੇ ਤੇ ਹਾਜਿਰ ਸਿੱਖਿਆਰਥਣਾਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੇ ਉਜਲੇ ਭਵਿੱਖ ਦੀ ਕਾਮਨਾ ਵੀ ਕੀਤੀ।ਇਸ ਮੌਕੇ ਸਕੂਲ ਦੇ ਮੁਖੀ ਸ਼੍ਰੀਮਤੀ ਸਰੋਜ ਬਾਲਾ ਨੇ ਕਿਹਾ ਕਿ ਤੀਆਂ ਪ੍ਰਮੁੱਖ ਤੌਰ ਤੇ ਕੁੜੀਆਂ ਦਾ ਤਿਉਹਾਰ ਹੈ। ਇਸ ਖੁਸ਼ੀ ਦੇ ਮੌਕੇ ਤੇ ਕੁੜੀਆਂ ਆਪਸ ਵਿੱਚ ਰਲਕੇ ਤ੍ਰਿਜਣਾਂ ਪਾ ਕੇ ਖੁਸ਼ੀਆਂ ਮਨਾਉਂਦੀਆਂ ਹਨ। ਇਸਦੇ ਨਾਲ ਹੀ ਇਹ ਸਾਡੇ ਪੰਜਾਬੀ ਸਭਿਆਚਾਰ ਦਾ ਅਨਿਖੜਵਾਂ ਹਿੱਸਾ ਵੀ ਹੈ। ਅਜੋਕੇ ਮਸ਼ੀਨਰੀ ਯੁੱਗ ਵਿੱਚ ਅਜਿਹੇ ਤਿਉਹਾਰ ਜਿੱਥੇ ਸਾਡੇ ਸਭਿਆਚਾਰ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੇ ਹਨ ਉੱਥੇ ਨਾਲ ਹੀ ਦੂਜੇ ਪਾਸੇ ਸਾਰਿਆਂ ਨੂੰ ਰਲ ਮਿਲਕੇ ਇੱਕ ਦੂਸਰੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ  ਅਤੇ ਪ੍ਰੇਰਣਾ ਵੀ ਪ੍ਰਦਾਨ ਕਰਦੇ ਹਨ। ਇਸ ਲਈ ਸਾਨੂੰ ਆਧੁਨਿਕਤਾ ਦੇ ਨਾਲ ਹੀ ਆਪਣੀ ਪੁਰਾਣੀ ਸਭਿਅਤਾ ਨੂੰ ਬਚਾਏ ਰੱਖਣ ਲਈ ਅਜਿਹੇ ਤਿਉਹਾਰਾਂ ਵਿੱਚ ਜਰੂਰ ਸ਼ਿਰਕਤ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਉਚੇਚੇ ਤੌਰ ਤੇ ਖੀਰ ਅਤੇ ਮਾਲਪੁਏ ਤਿਆਰ ਕੀਤੇ ਗਏ। ਤੀਆਂ ਦੇ ਇਸ ਸਮਾਗਮ ਦੌਰਾਨ ਜਿਲ੍ਹਾ ਨਰਸਿੰਗ ਅਫਸਰ ਸ਼੍ਰੀਮਤੀ ਸੁਰਜਨ ਨੈਨ ਕੌਰ, ਸਕੂਲ ਦੇ ਮੁਖੀ ਸ਼੍ਰੀਮਤੀ ਸਰੋਜ ਬਾਲਾ, ਸਕੂਲ ਦੇ ਸਟਾਫ ਮੈਂਬਰ ਸੁਖਵਿੰਦਰ ਕੌਰ, ਰਣਜੀਤ ਕੌਰ, ਪਰਮਜੀਤ ਕੌਰ, ਗੁਰਦੇਵ ਕੌਰ ਤੋਂ ਇਲਾਵਾ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਸ਼ਾਮਿਲ ਹੋਈਆਂ।

Advertisements

LEAVE A REPLY

Please enter your comment!
Please enter your name here