ਪੀਰ ਬਾਬਾ ਕੌਡੇ ਸ਼ਾਹ ਦਰਬਾਰ ਤੇ 17ਵਾਂ ਸਲਾਨਾ ਉਰਸ 18 ਅਕਤੂਬਰ ਨੂੰ

ਹੁਸ਼ਿਆਰਪੁਰ/ਦਸੂਹਾ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਦਸੂਹਾ ਦੇ ਪਿੰਡ ਤੇਲੀ ਚੱਕ (ਮੰਡ ਪੰਧੇਰ) ਵਿਖੇ ਹਜ਼ਰਤ ਜਨਾਬ ਪੀਰ ਬਾਬਾ ਕੌਡੇ ਸ਼ਾਹ ਜੀ ਦੇ ਦਰਬਾਰ ਤੇ 17ਵਾਂ ਸਲਾਨਾ ਉਰਸ 18 ਅਕਤੂਬਰ ਤੋਂ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਅੱਜ ਸਲਾਨਾ ਮੇਲੇ ਦਾ ਪੋਸਟਰ ਦਰਬਾਰ ਦੇ ਗੱਦੀਨਸ਼ੀਨ ਸਾਂਈ ਰਿੰਕੂ ਸ਼ਾਹ ਜੀ ਅਤੇ ਨਗਰ ਨਿਵਾਸੀਆਂ ਵਲੋਂ ਰਿਲੀਜ਼ ਕੀਤਾ ਗਿਆ ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਪ੍ਰਬੰਧਕ ਲੱਕੀ ਮੰਡ ਅਤੇ ਮੀਡੀਆ ਸਲਾਹਕਾਰ ਬਲਜਿੰਦਰ ਬੋਦਲ ਨੇ ਦੱਸਿਆ ਕਿ ਹਜ਼ਰਤ ਜਨਾਬ ਪੀਰ ਬਾਬਾ ਕੌਡੇ ਸ਼ਾਹ ਜੀ ਦੇ ਦਰਬਾਰ ਤੇ 17ਵਾਂ ਸਲਾਨਾ ਉਰਸ ਮਿਤੀ 18 ਅਕਤੂਬਰ ਤੋਂ 21 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ 18 ਅਕਤੂਬਰ ਨੂੰ ਬੈਲ ਗੱਡੀਆਂ ਅਤੇ ਮੋਟਰਸਾਈਕਲਾਂ ਦੀ ਦੌਵਾਂ ਕਰਵਾਈਆਂ ਜਾਣਗੀਆਂ । 19 ਅਕਤੂਬਰ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ 20 ਅਕਤੂਬਰ ਸ਼ਾਮ ਨੂੰ ਕਵਾਲੀਆਂ ਕਰਵਾਈਆ ਜਾਣਗੀਆਂ ਜਿਸ ਵਿਚ ਉੱਘੇ ਕੱਵਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ 21 ਅਕਤੂਬਰ ਨੂੰ ਸੂਫ਼ੀਆਨਾ ਮਹਿਫ਼ਿਲ ਕਰਵਾਈ ਜਾਵੇਗੀ ।

ਜਿਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਸਰਦਾਰ ਅਲੀ, ਜਸਵਿੰਦਰ ਬਰਾੜ, ਰਾਜ ਇੰਦਰ, ਰਮਨ ਆਰ.ਡੀ.ਐਕਸ. ਸੁੱਖ ਰਜਪਾਲਵਾਂ, ਅਮਰੀਕ ਜੱਸਲ, ਗੁਰਪ੍ਰੀਤ ਮੰਡ ਅਤੇ ਸੋਨੂੰ ਸੱਭਰਵਾਲ ਆਪਣੀਆਂ ਪੇਸ਼ਕਾਰੀਆਂ ਦੇਣਗੇ । ਉਸ ਤੋਂ ਬਾਅਦ ਰਾਤ ਨੂੰ ਦਰਬਾਰ ਤੇ ਨਕਲਾਂ ਕਾਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸਲਾਨਾ ਉਰਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਤੇ ਜੇ.ਡੀ.ਕੁਲਾਰ, ਮੀਤਾ ਮੰਡ, ਸੁੱਖਾ ਮੰਡ, ਗਗਨ ਮੰਡ, ਦੀਪਾ ਮੰਡ, ਵਿੱਕੀ ਮੰਡ, ਨਿੰਦਰਪਾਲ ਮੰਡ, ਜੋਗੀ ਮੰਡ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਿਰ ਸਨ।

LEAVE A REPLY

Please enter your comment!
Please enter your name here