ਨੇਤਰਦਾਨ ਸੰਸਥਾ ਦੇ ਰਾਹੀਂ ਰਾਮ ਲਾਲ ਗਰੋਵਰ ਦਾ ਸ਼ਰੀਰਦਾਨ ਕੀਤਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਰਾਮ ਕਲੋਨੀ ਕੈਂਪ ਦੇ ਨਿਵਾਸੀ ਰਾਮ ਲਾਲ ਗਰੋਵਰ ਅਚਨਚੇਤ ਹੀ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਪਰਿਵਾਰ ਵਲੌਂ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ ਮੌਤ ਉਪਰੰਤ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਰਾਹੀ ਉਹਨਾਂ ਦਾ ਸ਼ਰੀਰ ਦਾਨ ਕੀਤਾ ਗਿਆ। ਇਸ ਮੌਕੇ ਰਾਮ ਲਾਲ ਗਰੋਵਰ ਦੇ ਸਪੁੱਤਰ ਅਨੀਤ ਗਰੋਵਰ, ਪਰਿਵਾਰਕ ਮੈਂਬਰ ਕਾਂਤਾ ਕੁਮਾਰੀ, ਵਰਸ਼ਾ ਬੱਤਰਾ, ਰਿਸ਼ੂ ਕੱਕੜ ਹਾਜ਼ਰ ਸਨ।

Advertisements

ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੀ ਟੀਮ ਨੇ ਸੰਸਥਾ ਦੇ ਪ੍ਰਧਾਨ ਪ੍ਰੋ. ਬਹਾਦਰ ਸਿੰਘ ਸੁਨੇਤ ਦੀ ਅਗਵਾਈ ਵਿੱਚ ਸ਼ਰੀਰਦਾਨੀ ਦੇ ਘਰ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨੇਤਰਦਾਨ ਦੀ ਪ੍ਰਕਿਰਆ ਨੂੰ ਪੂਰਾ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਦਾਨ ਹੋਏ ਸ਼ਰੀਰ ਨਾਲ ਮੈਡੀਕਲ ਦੀ ਪੜਾਈ ਕਰ ਰਹੇ ਵਿਦਆਰਥੀ ਸਿੱਖਿਆ ਗ੍ਰਹਿਣ ਕਰਨਗੇ। ਇਸ ਮੌਕੇ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਮੈਂਬਰ ਇੰਜ ਜਸਬੀਰ ਸਿੰਘ, ਮਨਮੋਹਨ ਸਿੰਘ ਅਤੇ ਅਜੀਤ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here