ਟਰੈਫਿਕ ਸਮਸਿਆ ਨੂੰ ਹੱਲ ਕਰਨ ਲਈ ਦੁਕਾਨਦਾਰ ਭਾਈ ਆਉਣ ਅੱਗੇ: ਬਲਬੀਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸ਼ਹਿਰ ਵਿੱਚ ਵੱਧ ਰਹੀ ਟਰੈਫਿਕ ਦੀ ਸੱਮਸਿਆ ਦੇ ਹੱਲ ਲਈ ਵਿਚਾਰ ਵਟਾਂਦਰਾ ਕਰਨ ਲਈ ਕਮਿਸ਼ਨਰ ਬਲਬੀਰ ਰਾਜ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਸੁਪਰਿਟੇਂਡੇਂਟ ਸਵਾਮੀ ਸਿੰਘ, ਚੀਫ ਸੈਨੇਟਰੀ ਇੰ. ਨਵਦੀਪ ਸ਼ਰਮਾ, ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਵਿੱਚ ਹਾਰਡਵੇਅਰ ਐਸੋਸਿਏਸ਼ਨ, ਫਰਨੀਚਰ ਐਸੋਸਿਏਸ਼ਨ, ਹਲਵਾਈ ਯੂਨੀਅਨ, ਹੁਸ਼ਿਆਰਪੁਰ ਡਿਸਟਰੀਬਿਊਸ਼ਨ, ਵਪਾਰ ਮੰਡਲ ਹੁਸ਼ਿਆਰਪੁਰ, ਬੇਕਰੀ ਯੂਨੀਅਨ ਦੇ ਨੂਮਾਇੰਦਿਆਂ ਨੇ ਹਿੱਸਾ ਲਿਆ।

Advertisements

ਮੀਟਿੰਗ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਬਲਬੀਰ ਰਾਜ ਨੇ ਕਿਹਾ ਕਿ ਤਿਉਹਾਰ ਦੇ ਮੌਕੇ ਤੇ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਲਗਾ ਕੇ ਵੇਚਨ ਨਾਲ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਗੰਭੀਰ ਸਮਸਿੱਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਹ ਜਰੂਰੀ ਹੈ ਕਿ ਦਕਾਨਦਾਰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰਖਣ। ਉਹਨਾਂ ਸੁਝਾਵ ਦਿੱਤਾ ਕਿ ਸਮੂਹ ਐਸੋਸਿਏਸ਼ਨਾਂ ਆਪਣੇ ਮੈਬਰਾਂ ਨਾਲ ਬੈਠਕਾਂ ਕਰਕੇ ਉਹਨਾਂ ਨੂੰ ਦੁਕਾਨਾਂ ਦਾ ਸਮਾਨ ਅੰਦਰ ਹੀ ਰਖਣ ਲਈ ਪ੍ਰੇਰਿਤ ਕਰਨ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾ ਵੱਲੋਂ ਸ਼ਹਿਰ ਵਿੱਚ ਚੈਕਿੰਗ ਕੀਤੀ ਜਾਵੇਗੀ ਅਤੇ ਜਿਹਨਾਂ ਦੁਕਾਨਦਾਰਾਂ ਦਾ ਸਮਾਨ ਦੁਕਾਨ ਤੋਂ ਬਾਹਰ ਪਾਇਆ ਗਿਆ ਉਸ ਦੀ ਫੋਟੋਗ੍ਰਾਫੀ ਕਰਕੇ ਚਲਾਨ ਕੀਤਾ ਜਾਵੇਗਾ ਜਿਸ ਨੂੰ ਜੁਰਮਾਨੇ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਦੂਸਰੀ ਵਾਰ ਪਕੜੇ ਜਾਣ ਤੇ ਦੁਕਾਨਦਾਰ ਦਾ ਚਲਾਨ ਕੱਟ ਕੇ ਸਮਾਨ ਵੀ ਜਬਤ ਕੀਤਾ ਜਾਵੇਗਾ। ਸਮੂਹ ਐਸੋਸਿਏਸ਼ਨਾਂ ਨੇ ਨਗਰ ਨਿਗਮ ਦੇ ਇਸ ਫੈਸਲੇ ਸੰਬੰਧੀ ਸਹਿਮਤੀ ਪ੍ਰਗਟ ਕਰਦੇ ਹੋਏ ਭਰਵਾ ਹੁੰਗਾਰਾ ਦਿੱਤਾ।

LEAVE A REPLY

Please enter your comment!
Please enter your name here