ਫੁੱਟਬਾਲ ਗਰਾਉਂਡ ਨੂੰ ਸਾਫ਼ ਸੂਥਰਾ ਰੱਖਣ ਲਈ ਖਿਡਾਰਿਆਂ ਨੂੰ ਕੀਤਾ ਪ੍ਰੇਰਿਤ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਸੰਤ ਬਾਬਾ ਰਣ ਸਿੰਘ ਜੀ ਸਪੋਰਟਸ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ ਸੀਨੀਅਰ ਅਤੇ ਜੂਨੀਅਰ ਖਿਡਾਰੀਆ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਫੁੱਟਬਾਲ ਗਰਾਊਂਡ ਨੂੰ ਵਧੀਆ ਤਰੀਕੇ ਨਾਲ ਬਣਾਉਣ ਲਈ ਕਿਸੇ ਐਨ.ਆਰ.ਆਈ ਜਾਂ ਸਮਾਜਿਕ ਕੰਮ ਕਰਨ ਵਾਲੇ ਵਿਅਕਤੀਆ ਨਾਲ ਗੱਲਬਾਤ ਕਰਕੇ ਜਿਥੇ ਬੈਠਣ ਲਈ ਕੁਰਸੀਆ ਸਟੇਜ਼, ਪਾਣੀ ਲਈ ਟਿਊਬਵੈਲ ਲਗਾਉਣਾ ਅਤੇ ਹੋਰ ਲੋਂੜੀਦੇ ਕੰਮ ਕਰਨ ਲਈ ਡਿਊਟੀ ਲਗਾਈ ਗਈ ।
ਕੁਲਵੰਤ ਸਿੰਘ ਸੈਣੀ ਵਲੋਂ ਸਾਰੇ ਖਿਡਾਰੀਆਂ ਦੇ ਪਿਛਲੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਦੀਆਂ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਲਈ ਖਿਡੀਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਵੀ ਇਹ ਰੀਤ ਚਾਲੂ ਕਰਨ ਲਈ ਅਪੀਲ ਕੀਤੀ ਗਈ। ਖਿਡਾਰੀਆ ਵਲੋਂ ਗਰਾਊਂਡ ਦੁਆਲੇ ਜ਼ੋ ਡੇਕਾ ਲਗਵਾਈਆ ਗਈਆ ਹਨ ਉਹਨਾਂ ਨੂੰ ਵੀ ਠੀਕ ਢੰਗ ਨਾਲ ਪਾਲਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੀਟਿੰਗ ਵਿਚ ਕੋਚ ਜ਼ਸਵੀਰ ਸਿੰਘ ਸ਼ੀਰਾ, ਸੀਨੀਅਰ ਖਿਡਾਰੀ ਪਰਮਿੰਦਰ ਸਿੰਘ, ਮਨਦੀਪ ਸਿੰਘ ਕਾਲਾ, ਜ਼ਸਪ੍ਰੀਤ ਸਿੰਘ ਜੱਸੀ, ਹਰਕਮਲ ਸਿੰਘ, ਅਜੇ ਕੁਮਾਰ, ਸੰਦੀਪ ਕੁਮਾਰ ਅਤੇ ਸੁਖਜੀਤ ਕੁਮਾਰ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here