ਕਿਸੇ ਵੀ ਤਰਾਂ ਦੀ ਉਸਾਰੀ ਤੋਂ ਪਹਿਲਾਂ ਲਈ ਜਾਵੇ ਨਿਗਮ ਦੀ ਮੰਜੂਰੀ:ਬਲਬੀਰ

     
ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਸ਼ਹਿਰ ਵਿੱਚ ਅਣ-ਅਧਿਕਾਰਤ ਕਲੋਨੀਆਂ ਕੱਟ ਕੇ ਪਲਾਟ ਵੇਚੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਨਗਰ ਨਿਗਮ ਦੇ ਏ.ਟੀ.ਪੀ. ਅਤੇ ਐਚ.ਡੀ.ਐਮ ਨਾਲ ਆਮ ਗਸ਼ਤ ਦੌਰਾਨ ਦੇਖਿਆ ਕਿ ਮੁਹੱਲਾ ਰਣਜੀਤ ਨਗਰ, ਵਾਰਡ ਨੰ. 21 ਨੇੜੇ ਆਈ.ਟੀ.ਆਈ ਵਿੱਖੇ ਕਿਸੀ ਕਲੋਨਾਈਜਰ ਵਲੋਂ ਅਣ-ਅਧਿਕਾਰਤ ਕਲੋਨੀ ਕੱਟ ਕੇ ਪਲਾਟ ਵੇਚੇ ਜਾ ਰਹੇ ਸਨ। ਜਿਸ ਨੂੰ ਜੇ.ਸੀ.ਬੀ ਬੁਲਾ ਕੇ ਇਸ ਕਲੋਨੀ ਵਿੱਚ ਨਾਜਾਇਜ ਤੌਰ ਤੇ ਕੀਤੀਆਂ ਗਈਆਂ ਉਸਾਰੀਆਂ ਨੂੰ ਢਾਹ ਦਿੱਤਾ ਗਿਆ ਹੈ।

Advertisements

ਉਹਨਾਂ ਕਿਹਾ ਕਿ ਲੋਕ ਕਿਸੇ ਵੀ ਅਣ-ਅਧਿਕਾਰਤ ਕਲੋਨੀ ਵਿੱਚ ਪਲਾਟ ਨਾਂ ਖਰੀਦਣ ਕਿਉਂਕੀ ਇਹਨਾਂ ਪਲਾਟਾਂ ਵਿਚ ਨਗਰ ਨਿਗਮ ਵੱਲੋਂ ਉਸਾਰੀ ਲਈ ਨਕਸ਼ੇ ਪਾਸ ਨਹੀ ਕੀਤੇ ਜਾਂਦੇ। ਉਹਨਾਂ ਦੱਸਿਆ ਕਿ ਨਗਰ ਨਿਗਮ ਦੀ ਹਦੁੱਦ ਅੰਦਰ ਕਿਸੇ ਕਿਸਮ ਦੀ ਉਸਾਰੀ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਉਣਾ ਜਰੂਰੀ ਹੈ। ਆਪਣੇ ਮਕਾਨ ਦੀ ਨਵ ਉਸਾਰੀ ਕਰਨ ਜਾਂ ਉਸ ਵਿੱਚ ਵਾਧਾ ਕਰਨ ਜਾਂ ਇਮਾਰਤ ਵਿੱਚ ਤਬਦੀਲੀ ਕਰਨ ਤੋਂ ਪਹਿਲਾਂ ਨਗਰ ਨਿਗਮ ਤੋਂ ਨਕਸ਼ੇ ਦੀ ਮੰਜੂਰੀ ਲਈ ਜਾਵੇ। ਇਸ ਸੰਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਿੱਚ ਰੋਜਾਨਾ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਬਿਨਾ ਮੰਜੂਰੀ ਤੋਂ ਉਸਾਰੀ ਕਰਨ ਵਾਲੇ ਸ਼ਹਿਰ ਵਾਸੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਜੁਰਮਾਨੇ ਕੀਤੇ ਜਾਣਗੇ।

LEAVE A REPLY

Please enter your comment!
Please enter your name here