ਨਿਊ ਦੀਪ ਨਗਰ ਵਿਖੇ ਨਵੇਂ ਟਿਊਬਵੈਲ ਦਾ ਐਮ.ਸੀ. ਹੁੰਦਲ ਨੇ ਕੀਤਾ ਉਦਘਾਟਨ 

ਹੁਸ਼ਿਆਰਪੁ(ਦਾ ਸਟੈਲਰ ਨਿਊਜ਼),ਰਿਪੋਰਟ- ਜਤਿੰਦਰ ਪ੍ਰਿੰਸ। ਨਿਊ ਦੀਪ ਨਗਰ ਵਾਰਡ ਨੰ. 27 ਦੇ ਲੋਕਾਂ ਦੀ ਬੜੀ ਦੇਰ ਤੋ ਮੰਗ ਸੀ ਕਿ ਮੁਹੱਲੇ ਵਿੱਚ ਪਾਣੀ ਦੀ ਕਮੀ ਸੀ ਤੇ ਇਸ ਸਬੰਧ ਵਿੱਚ ਮਿਊਸੀਂਪਲ ਕੋਂਸਲਰ ਕੁਲਵਿੰਦਰ ਸਿੰਘ ਹੁੰਦਲ ਵੱਲੋਂ ਲੋਕਾਂ ਦੀ ਮੰਗ ਕੈਬਨਿਟ ਮੰਤਰੀ ਸ਼ੁੰਦਰ ਸ਼ਾਮ ਅਰੋੜਾਕੋਲ ਉਠਾਈ ਸੀ ਤੇ ਉਹਨਾਂ ਵੱਲੋ ਪੂਰਾ ਕੀਤਾ ਗਿਆ ਤੇ  21 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ  ਟਿਊਬਵੈਲ ਦਾ ਉਦਘਾਟਨ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।

Advertisements

ਇਸ ਮੌਕੇ ਤੇ ਮਿਊਸੀਂਪਲ ਕੌਸਲਰ ਸਰਵਣ ਸਿੰਘ, ਧਿਆਨ ਚੰਦ ਧਿਆਨਾ, ਪ੍ਰਦੀਪ ਕੁਮਾਰ ਬਿਟੂ, ਸੁਰਿੰਦਰ ਕੁਮਾਰ, ਐਡਵੋਕੇਟ ਰਕੇਸ਼ ਮਰਾਵਾਹਾ, ਡਾ. ਲਖਵੀਰ ਸਿੰਘ,  ਗੁਰਮੇਜ ਸਿੰਘ, ਕਾਲੀ ਦਾਸ, ਡੀ.ਐਸ.ਪੀ ਜਗਨ ਨਾਥ ਆਦਿ ਹਾਜ਼ਰ ਸਨ । ਇਸ ਮੋਕੇ ਕੋਂਸਲਰ ਹੁੰਦਲ ਨੇ ਦੱਸਿਆ ਕਿ ਨਿਊ ਦੀਪ ਨਗਰ ਮੁਹੱਲਾ ਪੱਛੜਿਆ ਹੋਇਆ ਹੈ ਤੇ ਇਥੇ ਅਜੇ ਬਹੁਤ ਸਾਰੇ ਕੰਮ ਰਹਿੰਦੇ ਹਨ ਤੇ ਸਾਰੇ ਕੰਮ ਜਲਦੀ ਹੀ ਸ਼ੁਰੂ ਹੋ ਰਹੇ ਹਨ । ਉਹਨਾਂ ਦੱਸਿਆ ਕਿ ਇਸੇ ਵਾੜ ਵਿੱਚ ਇੱਕ ਹੋਰ ਟਿਊਬਵੈਲ ਮੁਹੱਲਾ ਕੀਰਤੀ ਨਗਰ ਵਿੱਚ ਲਗਵਾਇਆ ਜਾ ਰਿਹਾ ਹੈ ਤੇ ਉਸ ਲਈ ਜਗਾਂ ਦਾ ਇਤਜਾਮ ਹੋ ਗਿਆ। ਇਸ ਮੋਕੇ ਉਹਨਾਂ ਦੱਸਿਆ ਕਿ ਇਸ ਟਿਊਬਲ ਲਈ ਜਗਾਂ ਨਾਨਕ ਸਿੰਘ ਨੇ ਦਾਨ ਕੀਤਾ ਹੈ ਇਸ ਤੇ ਉਹਨਾਂ ਦਾ ਮੁਹੱਲਾ ਨਿਵਾਸੀਆਂ ਵੱਲੋ ਵਿਸ਼ੇਸ਼ ਸਨਮਾਨ ਕੀਤਾ।

ਇਸ ਮੌਕੇ ਤੇ ਡਾ. ਲਖਵੀਰ ਸਿੰਘ ਵੱਲੋਂ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਇਹ ਮੁਹੱਲਾ ਕਾਫੀ ਪੱਛੜਿਆ ਹੋਇਆ ਹੈ ਤੇ ਭੱਖਦੀ ਮੰਗ ਇਹ ਵੀ ਹੈ ਕਿ ਨਿਊ ਦੀਪ ਨਗਰ ਨੂੰ ਸਿਦਾ ਫਗਵਾੜਾ ਰੋਡ ਨਾਲ ਜੋੜਿਆ ਜਾਵੇ । ਕਿਉਕਿ ਲੋਕਾਂ ਨੂੰ ਮੰਡੀ ਵੱਲ ਜਾਂ ਐਸ.ਡੀ ਕਾਲਿਜ ਵਲੋਂ ਘੁੰਮ ਕੇ ਆਉਣਾ ਪੈਦਾ।  ਇਸ ਮੌਕੇ ਤੇ ਉਹਨਾਂ ਨੇ ਮੁਹੱਲਾ ਨਿਵਾਸੀਆਂ ਵੱਲੋਂ ਕੁਲਵਿੰਦਰ ਸਿੰਘ  ਐਮਸੀ ਸਾਹਿਬ ਨੂੰ ਸਨਮਾਨਿਤ ਅਤੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here