ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰਖੱਣ ਦੀ ਅਪੀਲ: ਕਮਿਸ਼ਨਰ ਬਲਬੀਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਲਗਾਏ ਗਏ ਸਮਾਨ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਬਜੇ ਵਿੱਚ ਲੈਣ ਦੀ ਮੁਹਿਮ ਚਲਾਈ ਗਈ ਹੈ ਜਿਸ ਤਹਿਤ ਸੁਪਰਿਟੇਂਡੇਂਟ ਸਵਾਮੀ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਜਿਸ ਵਿੱਚ ਇੰਸਪੈਕਟਰ ਸੰਜੀਵ ਅਰੋੜਾ, ਦੀਪਕ ਸ਼ਰਮਾ, ਸੰਦੀਪ, ਬਲਵਿੰਦਰ ਗਾਧੀਂ, ਗਨੇਸ਼ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰ ਬੱਸੀ ਖਵਾਜੂ, ਗੋਰਾਂ ਗੇਟ, ਘੰਟਾਘਰ, ਜੰਲਧਰ ਰੋਡ, ਬੱਸ ਸਟੈਂਡ ਦਾ ਦੌਰਾ ਕੀਤਾ।

Advertisements

ਉਹਨਾਂ ਵਲੋਂ ਦੁਕਾਨਦਾਰਾਂ ਦੇ ਨਗਰ ਨਿਗਮ ਦੀ ਜਗਾ ਤੇ ਰੱਖੇ ਗਏ ਸਮਾਨ ਨੂੰ ਕਬਜ਼ੇ ਵਿੱਚ ਲਿਆ ਗਿਆ। ਉਹਨਾਂ ਨੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਦੀ ਹਦਾਇਤ ਕੀਤੀ। ਉਹਨਾਂ ਕਿਹਾ ਕਿ ਨਗਰ ਨਿਗਮ ਦੀ ਜਗਾ ਤੇ ਸਮਾਨ ਰਖੱਣ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟ ਕੇ ਜੁਰਮਾਨੇ ਕੀਤੇ ਜਾਣਗੇ। 

LEAVE A REPLY

Please enter your comment!
Please enter your name here