ਰੇਲਵੇ ਮੰਡੀ ਗਰਾਊੰਡ ਵਿਖੇ ਜਿਲਾ ਪੱਧਰੀ ਟੂਰਨਾਮੈਂਟ 12 ਨਵੰਬਰ ਤੋਂ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਮਰਪਿਤ ਜ਼ਿਲਾ ਪੱਧਰੀ ਟੂਰਨਾਮੈਂਟ (ਪੁਰਸ਼ ਤੇ ਮਹਿਲਾ ਅੰਡਰ-25) ਦੀਆਂ ਮਿਤੀਆਂ ਵਿੱਚ ਪ੍ਰਬੰਧਕੀ ਆਧਾਰ ‘ਤੇ ਤਬਦੀਲੀ ਕੀਤੀ ਗਈ ਹੈ। ਜ਼ਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਾਸਕਿਟਬਾਲ, ਕਬੱਡੀ ਅਤੇ ਵਾਲੀਬਾਲ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ, ਹਾਕੀ ਖੇਡ ਰੇਲਵੇ ਮੰਡੀ ਗਰਾਊਂਡ ਹੁਸ਼ਿਆਰਪੁਰ 12 ਨਵੰਬਰ ਤੋਂ 14 ਨਵੰਬਰ ਤੱਕ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਬਾਕੀ ਦੀਆਂ ਖੇਡਾਂ ਪਹਿਲਾਂ ਨਿਰਧਾਰਤ ਕੀਤੇ ਗਏ ਸ਼ਡਿਊਲ ਅਨੁਸਾਰ ਹੋਣਗੀਆਂ।
ਉਹਨਾਂ ਹੋਰ ਦੱਸਿਆ ਕਿ ਟੂਰਨਾਮੈਂਟ ਵਿੱਚ ਪੁਜੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਅੰਡਰ-25 ਸਾਲ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਜਨਮ 1 ਜਨਵਰੀ 1994 ਦਾ ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਵਿਭਾਗ ਵਲੋਂ ਰਿਫਰੈਸ਼ਮੈਂਟ ਅਤੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਮੈਡਲ ਵੀ ਦਿੱਤੇ ਜਾਣਗੇ। ਖਿਡਾਰੀ ਆਪਣੇ ਨਾਲ ਜਨਮ ਦਾ ਅਸਲੀ ਸਰਟੀਫਿਕੇਟ ਅਤੇ ਉਸਦੀ ਇਕ ਤਸਦੀਕਸ਼ੁਦਾ ਫੋਟੋ ਕਾਪੀ ਨਾਲ ਲੈ ਕੇ ਆਉਣ।

Advertisements

ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਖਿਡਾਰੀ/ਖਿਡਾਰਨਾਂ ਵਲੋਂ ਇਸ ਦਫ਼ਤਰ ਦੀ ਈਮੇਲ districtsportsofficehoshiarpur0gmail.com ‘ਤੇ ਹੀ ਟੀਮ ਦੀ ਟੂਰਨਾਮੈਂਟ ਲਈ ਲਿਸਟ ਭੇਜ ਕੇ ਆਪਣੀ ਰਜਿਸਟਰੇਸ਼ਨ ਕਰ ਸਕਣਗੇ ਅਤੇ ਸਮਰੀਸ਼ੀਟ ਦੀ ਹਾਰਡ ਕਾਪੀ ਵੀ ਨਾਲ ਲਿਆਂਦੀ ਜਾਵੇ, ਜੋ ਕਿ ਸਬੰਧਤ ਪਿੰਡ ਪੰਚਾਇਤ/ਸਕੂਲ ਪਾਸੋਂ ਤਸਦੀਕ ਹੋਣੀ ਜ਼ਰੂਰੀ ਹੈ। ਨਿੱਜੀ ਤੌਰ ‘ਤੇ ਦਿੱਤੀ ਗਈ ਕੋਈ ਵੀ ਸਮਰੀਸ਼ੀਟ ਜਾਂ ਰਜਿਸਟਰੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ । ਇਸ ਸਬੰਧੀ ਈਮੇਲ 12 ਨਵੰਬਰ ਤੱਕ ਸਵੇਰੇ 9 ਵਜੇ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ।

LEAVE A REPLY

Please enter your comment!
Please enter your name here