ਪਿੰਡ ਕੁਰਾਲਾ ਹਾਈਵੇ ਤੇ ਸੜਕ ਹਾਦਸੇ ਵਿੱਚ 17 ਜਖ਼ਮੀ

ਹੁਸ਼ਿਆਰਪੁਰ/ਟਾਂਡਾ ਉੜਮੁੜ (ਦਾ ਸਟੈਲਰ ਨਿਊਜ਼),ਰਿਪੋਰਟ: ਰਿਸ਼ੀਪਾਲ। ਹਾਈਵੇ ਪਿੰਡ ਕੁਰਾਲਾ ਨਜ਼ਦੀਕ 29 ਅਕਤੂਬਰ ਦੀ ਸ਼ਾਮ ਵਾਪਰੇ ਸੜਕ ਹਾਦਸੇ ਵਿੱਚ ਟੈਂਪੂ ਟਰੈਵਲ ਵਿਚ ਸਵਾਰ 17 ਲੋਕ ਜਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਵਾਰਡ ਨੰਬਰ 8 ਟਾਂਡਾ ਸਾਰੇ ਨਿਵਾਸੀ ਦੀਨਾਨਗਰ ਦੇ ਇਕ  ਪਿੰਡ ਤੋਂ ਆਪਣੇ ਰਿਸ਼ਤੇਦਾਰ ਦਾ ਅੰਤਿਮ ਸੰਸਕਾਰ ਕਰਕੇ ਵਾਪਸ ਆ ਰਹੇ ਸਨ।

Advertisements

ਹਾਦਸਾ ਕਰੀਬ 4:15 ਵਜੇ ਉਸ ਸਮੇ ਵਾਪਰਿਆ ਜਦੋ ਪਿੰਡ ਕੁਰਾਲਾ ਨਜ਼ਦੀਕ ਟੈਂਪੂ ਟਰੈਵਲ ਗੱਡੀ ਦਾ ਪਿਛਲਾ ਟਾਇਰ ਨਿਕਲ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਤੇ ਪਲਟ ਗਈ। ਹਾਦਸੇ ਵਿੱਚ ਆਤਮਾ ਰਾਮ ਪੁੱਤਰ ਰੱਖਾ ਰਾਮ, ਊਸ਼ਾ ਪਤਨੀ ਕਿਸ਼ੋਰ, ਸ਼ੀਲੋ ਪਤਨੀ ਸੁਰਜਨ, ਸੋਢੀ, ਰਾਜੇਸ਼ ਪੁੱਤਰ ਮੀਤਾ, ਲੱਕੀ ਪੁੱਤਰ ਰਾਜ ਕੁਮਾਰ, ਸ਼ਾਮ ਪਿਆਰੀ,  ਸੀਤਾ ਪਤਨੀ ਰਾਜ ਕੁਮਾਰ, ਸੁਮਨ ਪਤਨੀ ਬਿੱਟੂ, ਰੇਖਾ ਪਤਨੀ ਪਾਲ ਸਿੰਘ, ਬਿੱਟੂ ਪੁੱਤਰ ਸੁਰਜਨ, ਅਮਿਤ ਕੁਮਾਰ ਪੁੱਤਰ ਰਾਜ ਕੁਮਾਰ, ਬਿਆਸ ਕੌਰ ਪਤਨੀ ਆਤਮਾ ਸਿੰਘ, ਕੁੰਤੀ ਪਤਨੀ ਮੋਹਨ ਲਾਲ, ਰਾਣੀ ਪਤਨੀ ਹਰਮੇਸ਼, ਕਿਸ਼ੋਰ ਪੁੱਤਰ ਸੁਰਜਨ ਸਾਰੇ ਨਿਵਾਸੀ ਵਾਰਡ 8 ਟਾਂਡਾ ਅਤੇ ਡਰਾਈਵਰ ਜੱਸੀ ਜਖਮੀ ਹੋ ਗਏ। ਜਖਮੀਆਂ ਨੂੰ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਸਰਕਾਰੀ ਹਸਪਤਾਲ ਟਾਂਡਾ ਭਰਤੀਂ ਕਰਵਾਇਆ। ਜਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here