‘ਡੈਪੋ’ ਤਹਿਤ ਨਸ਼ਿਆਂ ਖਿਲਾਫ਼ ਸਿਗਨੇਚਰ ਮੁਹਿੰਮ ਅਤੇ ਰੰਗੋਲੀ ਬਣੀ ਖਿੱਚ ਦਾ ਕੇਂਦਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਮੁਕਤਾ ਵਾਲਿਆ। ਲਾਜਵੰਤੀ ਆਊਟਡੋਰ ਖੇਡ ਸਟੇਡੀਅਮ ਹੁਸ਼ਿਆਰਪੁਰ ਵਿੱਚ 3 ਨਵੰਬਰ ਤੱਕ ਚੱਲਣ ਵਾਲਾ ਖੇਤਰੀ ਸਰਸ ਮੇਲਾ ਅੱਜ ਸੱਤਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਮੇਲੇ ਦੌਰਾਨ ਜਿਥੇ ਵੱਖ-ਵੱਖ ਰਾਜਾਂ ਦੀ ਬੋਲੀ, ਭਾਸ਼ਾ, ਖਾਣ-ਪੀਣ, ਸੰਸਕ੍ਰਿਤੀ ਇਕ ਜਗ•ਾ ‘ਤੇ ਦੇਖੀ ਜਾ ਸਕਦੀ ਹੈ, ਉਥੇ ਜ਼ਿਲਾ ਪ੍ਰਸ਼ਾਸ਼ਨ ਵਲੋਂ ਪੰਜਾਬ ਸਰਕਾਰ ਦੀ ਨਿਵੇਕਲੀ ਮੁਹਿੰਮ ‘ਡੈਪੋ’ ਤਹਿਤ ਸਿਗਨੇਚਰ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਸਿਗਨੇਚਰ ਮੁਹਿੰਮ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਈ ਜਾ ਰਹੀ ਹੈ।  

Advertisements

ਇਸ ਤੋਂ ਇਲਾਵਾ ਮੇਨ ਐਂਟਰੀ ‘ਤੇ ਵੈਲਕਮ ਰੰਗੋਲੀ ਵੀ ਸਜਾਈ ਗਈ ਹੈ, ਜਿਸ ਵਿੱਚ ਨਸ਼ਿਆਂ ਖਿਲਾਫ਼ ਸੁਨੇਹਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਖੇਤਰੀ ਸਰਸ ਮੇਲੇ ਵਿੱਚ ‘ਡੈਪੋ’ ਤਹਿਤ ਜਿਥੇ ਨਸ਼ਿਆਂ ਖਿਲਾਫ਼ ਇਕਜੁੱਟਤਾ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ, ਉਥੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਤੰਦਰੁਸਤ ਰਹਿਣ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਇਕਜੁੱਟਤਾ ਨਾਲ ਹੀ ਹੋ ਸਕਦਾ ਹੈ ਅਤੇ ਸਰਸ ਮੇਲੇ ਦੌਰਾਨ ਪ੍ਰਗਟਾਈ ਇਕਜੁੱਟਤਾ ਇਤਿਹਾਸ ਬਣ ਸਕਦੀ ਹੈ। ਕਿਉਂਕਿ ਇਥੇ ਵੱਖ-ਵੱਖ ਰਾਜਾਂ ਦੇ ਕਾਰੀਗਰ ਅਤੇ ਕਲਾਕਾਰ ਪਹੁੰਚੇ ਹੋਏ ਹਨ। 

LEAVE A REPLY

Please enter your comment!
Please enter your name here