ਕਥਾਵਾਚਕ ਅਮਰੀਕ ਨੇ ਨਸ਼ੇ ਦੇ ਮਰੀਜਾਂ ਨੂੰ ਨਸ਼ਾ ਤਿਆਗਣ ਲਈ ਕੀਤਾ ਪ੍ਰੇਰਿਤ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਿਰੋਲ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਲੋਂ 2001 ਤੋਂ ਹੁਸ਼ਿਆਰਪੁਰ ਵਿਖੇ ਸਫਲਤਾਪੂਰਵਕ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਵਿਖੇ ਨਸ਼ੇ ਛੱਡਣ ਦਾ ਇਲਾਜ ਕਰਵਾ ਰਹੇ ਵਿਅਕਤੀਆਂ ਦੀ ਸਖਸ਼ੀਅਤ ਉਸਾਰੀ ਲਈ ਅਕਸਰ ਹੀ ਵੱਖੋ-ਵੱਖਰੇ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ।

Advertisements

ਇਸੇ ਲੜੀ ਤਹਿਤ ਰੁਬਰੂ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ ਵਾਲੇ ਸ਼ਾਮਲ ਹੋਏ। ਗਿਆਨੀ ਅਮਰੀਕ ਸਿੰਘ ਨੇ ਮਰੀਜ਼ਾਂ ਨਾਲ ਰੁਬਰੂ ਹੁੰਦਿਆਂ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਆਪਣੀ ਨਿੱਜੀ ਜਿੰਦਗੀ ਵਿੱਚੋਂ ਵੱਖ-ਵੱਖ ਉਦਾਹਰਣਾਂ ਦੇ ਕੇ ਨਸ਼ਿਆਂ ਦਾ ਤਿਆਗ ਕਰਕੇ ਗੁਰਬਾਣੀ ਦੇ ਆਸ਼ੇ ਅਨੁਸਾਰ ਨਸ਼ਾ ਰਹਿਤ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਭਾਈ ਨਛਤਰ ਸਿੰਘ, ਬ੍ਰਹਮਜੀਤ, ਡਾ. ਜਸਵਿੰਦਰ ਸਿੰਘ ਡੋਗਰਾ, ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ। ਕੇਂਦਰ ਦੇ ਡਾਇਰੈਕਟਰ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਗਿਆਨੀ ਅਮਰੀਕ ਸਿੰਘ ਚੰਡੀਗੜ ਵਾਲੇ ਅਤੇ ਉਹਨਾਂ ਨਾਲ ਆਏ ਹੋਏ ਸੱਜਣਾਂ ਦਾ ਕੇਂਦਰ ਵਿਚ ਆਉਣ ਲਈ ਧੰਨਵਾਦ ਕੀਤਾ ਅਤੇ ਸਮੂਹ ਮਰੀਜ਼ਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਆ। ਸਮਾਗਮ ਦੇ ਅੰਤ ਵਿੱਚ ਹਰਵਿੰਦਰ ਸਿੰਘ ਨੰਗਲ ਈਸ਼ਰ, ਡਾ. ਜਸਵਿੰਦਰ ਸਿੰਘ ਡੋਗਰਾ, ਭਾਈ ਨਛੱਤਰ ਸਿੰਘ ਬ੍ਰਹਮਜੀਤ, ਗੁਰਪ੍ਰੀਤ ਸਿੰਘ, ਰੋਬਿਨਜੋਤ ਰਾਇ, ਕੁਲਵੰਤ ਸਿੰਘ ਨੇ ਗਿਆਨੀ ਅਮਰੀਕ ਸਿੰਘ ਚੰਡੀਗੜ ਵਾਲਿਆਂ ਨੂੰ ਕੇਂਦਰ ਵਲੋਂ ਯਾਦ ਚਿਨ ਵੀ ਭੇਂਟ ਕੀਤਾ ਗਿਆ।

LEAVE A REPLY

Please enter your comment!
Please enter your name here