ਕੋਰੋਨਾ ਵਾਇਰਸ ਦਾ ਜਿਲਾ ਪੱਧਰ ਤੇ ਜਾਣਕਾਰੀ ਹਿੱਤ ਕੰਟਰੋਲ ਰੂਮ ਸਥਾਪਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਹੱਥਾਂ ਦੀ ਸਾਫ ਸਫਾਈ, ਭੀੜ ਵਾਲੀਆਂ ਥਾਂ ਤੇ ਨਾ ਜਾਣ ਅਤੇ ਬਿਨਾਂ ਜਰੂਰੀ ਸਫਰ ਤੇ ਪਰਹੇਜ ਕਰਨ ਦੇ ਨਾਲ ਅਸੀ ਕੋਰੋਨਾ ਵਾਇਰਸ ਨਾਲ  ਹੋਣ ਵਾਲੀਆ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ । ਦਫਤਰ ਸਿਵਲ ਸਰਜਨ ਦੇ ਸਟਾਫ ਨੂੰ ਨੋਡਲ ਅਫਸਰ ਆਈ. ਡੀ. ਐਸ. ਪੀ. ਡਾ ਸ਼ਲੇਸ਼ ਕੁਮਾਰ ਅਤੇ ਡਾ ਸਰਬਜੀਤ ਸਿੰਘ ਮੈਡੀਕਲ ਸਪੈਸ਼ਲਿਸ਼ਟ ਵੱਲੋ ਜਾਣਕਾਰੀ ਦਿੱਤੀ ਗਈ ਹੈ ।

Advertisements

ਇਸ ਮੋਕੇ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਵਾਇਰਸ ਦਾ ਪਹਿਲਾਂ ਕੇਸ ਚੀਨ ਵਿੱਚ ਮਿਲਆ ਹੈ। ਸਟਾਫ ਨੂੰ ਹੱਥ ਮਿਲਾਉਣ ਤੋ ਪਰਹੇਜ ਕਰਨ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਅਤੇ ਜੁਕਾਮ, ਬੁਖਾਰ ਹੋਣ ਤੇ ਸਪੰਰਕ ਵਿੱਚ ਨਾ ਆਉਣ ਬਾਰੇ ਦੱਸਿਆ । ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ 20 ਸੈਕਿੰਡ ਤੱਕ ਧੋਣਾ ਚਾਹੀਦਾ ਹੈ , ਜਿਸ ਵਿਆਕਤੀ ਨੂੰ ਖਾਸੀ ਜੁਕਾਮ ਜਾਂ ਬੁਖਾਰ ਹੋਵੇ ਉਸ ਨਾਲ ਹੱਥ ਨਾ ਮਿਲਾਓ ਅਤੇ ਨਾ ਗੱਲੇ ਮਿਲੋ ਅਤੇ ਉਸ ਕੋਲੋ ਤੇ ਇਕ ਮੀਟਰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ,  ਖਾਂਸੀ ਕਰਦੇ ਛਿੱਕਣ ਸਮੇ ਨੱਕ ਅਤੇ ਮੂੰਹ ਢੱਕ ਕੇ ਰੱਖਣਾ ਚਾਹੀਦਾ ਹੈ। ਇਸ ਮੋਕੇ ਨੋਡਲ ਅਫਸਰ ਡਾ ਸ਼ਲੇਸ਼ ਕੁਮਾਰ ਨੇ ਦੱਸਿਆ ਕਿ ਜਿਲਾਂ ਪੱਧਰ ਤੇ ਜਾਣਕਾਰੀ ਹਿੱਤ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ ਜਿਸ ਦੇ ਨੰਬਰ 01882–252170, 9465945501, 7837813713 ਤੇ ਸੰਪਰਕ ਕੀਤਾ ਜਾ ਸਕਦਾ ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਜਿਲੇ ਇਸ ਬਿਮਾਰੀ ਨਾਲ ਕੋਈ ਵੀ ਕੇਸ ਨਹੀ ਹੈ ਅਤੇ ਇਸ ਤੋਂ ਘਬਰਾਉਣ ਦੀ ਵਾ ਲੋੜ ਨਹੀ ਕਿਉ ਜਾ ਹੱਥਾ ਅਤੇ ਸਫਾਈ ਕੁਝ ਹੋਰ ਸਵਧਾਨੀਆਂ ਨਾਲ ਇਸ ਤੇ ਬਚਿਆ ਜਾ ਸਕਦਾ ਹੈ ।

ਪਿਛਲੇ ਦਿਨੀ ਹਸਪਤਾਲ ਵਿੱਚ ਇਹਨਾਂ ਲੱਛਣਾ ਨਾਲ ਪ੍ਰਭਾਵਿਤ ਜਿਹੜਾ ਐਨ. ਆਰ. ਆਈ. ਮਰੀਜ ਆਇਆ ਉਸ ਸੈਪਲ ਨੈਗਿਟ ਆਈ ਹਨ ਤੇ ਉਸ਼ ਸਿਵਲ ਹਸਪਤਾਲ ਤੋ ਡਿਸਚਾਰਜ ਕਰ ਦਿੱਤਾ ਗਿਆ ਹੈ। ਇਸੇ ਕੜੀ ਵੱਜੋ ਅੱਜ ਸੀ. ਐਮ. ਉ. ਡਾ ਕੁਮੱਦਦਿਵਿਆਗ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਵਿਖੇ ਬੀ. ਐਸ. ਐਫ. ਖੜਕਾਂ  ਦੇ ਹਸਪਤਾਲ ਦੀ ਮੈਡੀਕਲ ਟੀਮ ਅਤੇ ਉਦਯੋਗਿਕ ਵਿਭਾਗ ਦੇ ਨਾਲ ਵੱਡੀਆ ਉਦ.ਯੋਗਿਕ ਇਕਾਈਆ ਜੇ ਸੀ ਟੀ , ਸੋਨਾਲੀਕਾ ਰਿਲਾਇਸ,  ਮਹਾਵੀਰ ਸਪਿੰਨਗ ਮਿੱਲ, ਹਾਕਿੰਕਗ ਪ੍ਰਸ਼ੈਰ ਅਤੇ ਵੇਰਕਾਂ ਦੀ ਪ੍ਰਤਿ ਨਿਧੀਆ ਨੂੰ ਵੀ  ਕੋਰੋਨਾ ਬਿਮਾਰੀ ਬਾਰੇ ਸਿਖਲਾਈ ਦਿੱਤੀ ਅਤੇ ਪ੍ਰਬੰਧਾ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰੂਕਤਾ ਪੈਪਲੈਟ ਵੀ ਵੰਡੇ ਗਏ । ਇਸ ਮੋਕੇ ਡਾ. ਸੁਰਿੰਦਰ ਸਿੰਘ ਜਿਲਾਂ ਸਿਹਤ ਅਫਸਰ  ਤੇ ਹੋਰ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here