ਮੁਨਸ਼ੀ ਦੀ ਲਾਪਰਵਾਹੀ ਕਾਰਨ ਢਾਈ ਸਾਲਾਂ ਬੱਚੇ ਦੀ ਟਰੈਕਟਰ ਹੇਠਾਂ ਆਉਣ ਕਾਰਨ ਹੋਈ ਮੌਤ

ਲਾਲੜੂ (ਦ ਸਟੈਲਰ ਨਿਊਜ਼)। ਲਾਲੜੂ ਦੇ ਪਿੰਡ ਜੌਲਾਂ ਕਲਾਂ ਵਿੱਚ ਇੱਟਾਂ ਦੇ ਭੱਠੇ ਤੇ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਢਾਈ ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਭੱਠੇ ਤੇ ਇੱਕ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਸੀ ਤੇ ਉਸਦਾ ਲੜਕਾ ਸੂਰਜ ਜੋ ਦੋ ਹੋਰ ਬੱਚਿਆਂ ਨਾਲ ਭੱਠੇ ਨੇੜੇ ਖੇਡ ਰਿਹਾ ਸੀ ਤੇ ਅਚਾਨਕ ਭੱਠੇ ਦਾ ਮੁਨਸ਼ੀ ਰਾਮ ਟਰੈਕਟਰ ਟਰਾਲੀ ਖੜ੍ਹਾ ਕਰਕੇ ਚਾਬੀ ਵਿੱਚ ਹੀ ਛੱਡ ਕੇ ਅੰਦਰ ਕੰਮ ਲਈ ਚਲਾ ਗਿਆ ਤੇ ਦੋ ਬੱਚੇ ਖੇਡਦੇ-ਖੇਡਦੇ ਟਰੈਕਟਰ ਤੇ ਚੜ੍ਹ ਗਏ ਅਤੇ ਸੀਟ ਤੇ ਬੈਠ ਗਏ।

Advertisements

ਉਨ੍ਹਾਂ ਵਿੱਚੋਂ ਇੱਕ ਬੱਚੇ ਨੇ ਟਰੈਕਟਰ ਦੀ ਚਾਬੀ ਘੁੰਮਾ ਦਿੱਤੀ ਤੇ ਟਰੈਕਟਰ ਸਟਾਰਟ ਹੋ ਗਿਆ, ਟਰੈਕਟਰ ਵਿੱਚ ਗੇਅਰ ਹੋਣ ਕਾਰਨ ਟਰੈਕਟਰ ਅੱਗੇ ਵੱਧਣ ਲੱਗਾ, ਜਿਸ ਕਾਰਨ ਟਰਾਲੀ ਦਾ ਪਿਛਲਾ ਪਹੀਆ ਹੇਠਾਂ ਖੇਡ ਰਹੇ ਸੂਰਜ ਦੇ ਸਿਰ ਉੱਤੋਂ ਦੀ ਲੰਘ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਸੂਰਜ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤੀ ਹੈ।

LEAVE A REPLY

Please enter your comment!
Please enter your name here